Friday, November 20, 2026

ਖਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਬੈਚਲਰ ਆਫ਼ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ (ਬੀ.ਵੀ.ਐਸ.ਸੀ ਐਂਡ ਏ.ਐੱਚ) ਦੇ ਪਹਿਲੇ ਸਾਲ ‘ਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ‘ਵਾਈਟ ਕੋਟ’ ਸਮਾਰੋਹ ਕਰਵਾਇਆ ਗਿਆ।ਕਾਲਜ ਪਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਦਇਆ, ਇਮਾਨਦਾਰੀ, ਅਨੁਸ਼ਾਸਨ, ਪੇਸ਼ੇਵਰ ਨੈਤਿਕਤਾ ਅਤੇ ਪਸ਼ੂ ਭਲਾਈ ਪ੍ਰਤੀ ਸਮਰਪਣ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਵਰਮਾ ਨੇ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ’ਚ ਉੱਤਮਤਾ ਹਾਸਲ ਕਰਨ, ਪੇਸ਼ੇਵਰ ਅਨੁਸ਼ਾਸਨ ਬਣਾਈ ਰੱਖਣ ਅਤੇ ਵੈਟਰਨਰੀ ਕਿੱਤੇ ਦੇ ਮਾਣ-ਸਨਮਾਨ ਅਤੇ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਆਪਣੇ ਗਿਆਨ ’ਤੇ ਵਿਸ਼ਵਾਸ ਰੱਖੋ ਅਤੇ ਹਰੇਕ ਕੰਮ ਪੂਰੀ ਇਮਾਨਦਾਰੀ ਨਾਲ ਕਰੋ।
ਵਿਭਾਗ ਮੁਖੀ ਡਾ. ਅਵਿਨਾਸ਼ ਪਾਟਿਲ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਕਲਾਸ ਇੰਚਾਰਜ਼ ਨੇ ਕਿਹਾ ਕਿ ਵਾਈਟ ਕੋਟ ਸਿਰਫ਼ ਇਕ ਪੇਸ਼ੇਵਰ ਪਹਿਰਾਵਾ ਨਹੀਂ, ਸਗੋਂ ਵਿਸ਼ਵਾਸ, ਮਾਣ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ।ਵਿਸਥਾਰ ਸਿੱਖਿਆ ਵਿਭਾਗ ਮੁਖੀ ਡਾ. ਐਸ. ਕੇ ਕੰਸਲ ਨੇ ਕਿਹਾ ਕਿ ਪਸ਼ੂ ਆਪਣੇ ਦਰਦ ਅਤੇ ਤਕਲੀਫ਼ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਦੀ ਦੇਖਭਾਲ, ਸੁਰੱਖਿਆ ਅਤੇ ਤੰਦਰੁਸਤੀ ਦੀ ਜ਼ਿੰਮੇਵਾਰੀ ਵੈਟਰਨਰੀ ਡਾਕਟਰਾਂ ’ਤੇ ਹੁੰਦੀ ਹੈ।ਫਿਜ਼ੀਓਲੋਜੀ ਵਿਭਾਗ ਮੁਖੀ ਡਾ. ਨਰੇਸ਼ ਕੁਮਾਰ ਨੇ ਕਿਹਾ ਕਿ ਵਾਈਟ ਕੋਟ ਅਜਿਹੀ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰੇ ਪੇਸ਼ੇਵਰ ਜੀਵਨ ਦੌਰਾਨ ਨਿਭਾਉਣਾ ਲਾਜ਼ਮੀ ਹੈ।ਡਾ. ਹਰਲੀਨ ਕੌਰ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਡਾ. ਮਨਬੀਰ ਸਿੰਘ, ਡਾ. ਨੀਲੋਫ਼ਰ, ਡਾ. ਆਸ਼ੂਤੋਸ਼, ਡਾ. ਸੁਸ਼ਮਿਤਾ ਤਿਵਾੜੀ, ਡਾ. ਵੈਸ਼ਾਲੀ, ਡਾ. ਗੁਰਜੀਤ ਕੌਰ, ਡਾ. ਸਿਮਰਨਜੋਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਮੇਲੇ ’ਚ ਸਰਦਾਰੀ ਕਾਇਮ

ਲਗਾਤਾਰ 5ਵੇਂ ਸਾਲ ਜਿੱਤੀ ਓਵਰਆਲ ਪਹਿਲੀ ਰਨਰਜ਼-ਅੱਪ ਟਰਾਫ਼ੀ – ਪ੍ਰਿੰ: ਡਾ. ਰੰਧਾਵਾ ਅੰਮ੍ਰਿਤਸਰ, 20 ਨਵੰਬਰ …