Saturday, April 18, 2026

ਅੰਮ੍ਰਿਤਸਰ ਨੂੰ ‘ਫੇਮ’ ਪ੍ਰੋਜੈਕਟ ਦੇ ਦੂਜੇ ਪੜਾਅ `ਚ ਸ਼ਾਮਿਲ ਕਰਨ ਦਾ ਕੇਂਦਰੀ ਮੰਤਰੀ ਨੇ ਸੰਸਦ ਮੈਂਬਰ ਨੁੰ ਦਿੱਤਾ ਭਰੋਸਾ

PPN0504201816ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)  – ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰਤ ਸਰਕਾਰ ਦੇ ‘ਭਾਰੀ ਉਦਯੋਗ ਤੇ ਪਬਲਿਕ ਇੰਟਰਪ੍ਰਾਈਜ’ ਮੰਤਰੀ ਅਨੰਤ ਗੀਤੇ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਪ੍ਰਣਾਲੀ  ਨੁੰ ਪੂਰੀ ਤਰਾਂ ਬਿਜਲਈ ਜਾਂ ਬੈਟਰੀ ਨਾਲ ਚਲਾਉਣ ਲਈ ਨਗਰ ਨਿਗਮ ਵਲੋਂ ਤਿਆਰ ‘ਈ-ਮੋਬਿਲਟੀ ਪ੍ਰਜੈਕਟ ਆਪਣੇ ਮੰਗ ਪੱਤਰ ਨਾਲ ਕੇਂਦਰੀ ਮੰਤਰੀ ਨੁੰ ਸੋਂਪਿਆ ਹੈ। ਕੇਂਦਰੀ ਮੰਤਰੀ ਅਨੰਤ ਗੀਤੇ ਨੇ ਅੰਮ੍ਰਿਤਸਰ ਨੁੰ ਇਸ ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਸ਼ਾਮਿਲ ਕਰਨ ਲਈ ਸੰਸਦ ਮੈਂਬਰ ‘ਔਜਲਾ ਨੁੰ  ਪੂਰਨ ਭਰੋਸਾ ਦਿੱਤਾ।
ਗੁਰਜੀਤ ਔਜਲਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਪਬਲਿਕ ਟਰਾਸਪੋਰਟ ਸਿਸਟਮ ਨੁੰ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਕਰਨ ਲਈ ਬਿਜਲਈ ਵਾਹਨਾਂ ਨੁੰ ਚਲਾਉਣ ਦੀ ਦੀ ਸ਼ੁਰੂਆਤ ਕੀਤੀ ਹੈ।ਇਸ ਪ੍ਰੋਜੈਕਟ ਦੇ ਤਹਿਤ ਪਬਲਕਿ ਟਰਾਨਸਪੋਰਟ ਨੁੰ ਪੂਰੀ ਤਰਾਂ ਬਿਜਲਈ ਕੀਤਾ ਜਾਵੇਗਾ। ਇਹ ਪ੍ਰੋਜੈਕਟ ਜੋ ‘ਫਾਸਟਰ ਆਡਪਸ਼ਨ ਆਫ ਇਲੈਕਟ੍ਰਿਕ ਵਹੀਕਲ’  ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦਾ 2015 ਵਿੱਚ ਸ਼ੁਰੂ ਕੀਤਾ ਪਹਿਲਾ ਪੜਾਅ 31 ਮਾਰਚ 2018 ਨੁੰ ਪੂਰਾ ਹੋ ਗਿਆ ਹੈ।ਇਸ ਦੇ ਪਹਿਲੇ ਪੜਾਅ ਦੇ ਤਹਿਤ ਭਾਰਤ ਦੇ 15 ਸ਼ਹਿਰਾਂ ਨੁੰ ਚੁਣਿਆ ਗਿਆ ਸੀ। ਪਰ ਇਸ ਦੇ ਪਹਿਲੇ ਪੜਾਅ ਵਿੱਚ ਅੰਮ੍ਰਿਤਸਰ ਸ਼ਹਿਰ ਸ਼ਾਮਿਲ ਨਹੀ ਸੀ ਤੇ ਹੁਣ ਜਲਦੀ ਹੀ ਇਸ ਦਾ ਦੂਜਾ ਪੜਾਂਅ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਅੰਮ੍ਰਿਤਸਰ ਨੁੰ ਜਗਾ੍ਹ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰ ਰਹੇ ਹਨ।
ਔਜਲਾ ਨੇ ਕਿਹਾ ਕਿ ਇਸ ਸਕਮਿ ਦੇ ਤਹਿਤ ਲਗਭਗ 795 ਕਰੋੜ ਰੁਪੈ ਦੀ ਸਬਸਡਿੀ ਪ੍ਰਪਾਤ ਹੋਵੇ ਗੀ ਇਹ ਸਬਸਿਡੀ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ , ਟੈਕਸੀਆਂ ਤੇ ਆਟੋ ਰਿਕਸ਼ਿਆ ਨੁੰ ਮੁਹੱਈਆ ਕਰਵਾਈ ਜਾਵੇਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply