Saturday, July 4, 2026

84 ਬੋਤਲਾਂ ਸ਼ਰਾਬ ਬਰਾਮਦ

Alcohalਧੂਰੀ, 6 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਪੁਲਿਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸਨ ਤਾਂ ਉਸ ਸਮੇਂ ਉਨਾਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਸਵਾਰ ਪੁਲਿਸ ਨੂੰ ਦੇਖ ਕੇ ਇਕ ਦਮ ਕਾਰ ਰੋਕ ਕੇ ਮੌਕੇ ਤੋ ਭੱਜ ਗਿਆ।ਜਦੋਂ ਕਾਰ ਦੀ ਤਲਾਸ਼ੀ ਲੲ ਿਗਈ ਤਾਂ ਉਸ ਵਿਚੋਂ 84 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ। ਉਨਾਂ ਕਿਹਾ ਕਿ ਕਾਰ ਚਾਲਕ ਦੀ ਸ਼ਨਾਖ਼ਤ ਮੱਖਣ ਪੁੱਤਰ ਮਿਲਖੀ ਵਾਸੀ ਬਸਤੀ ਧੂਰੀ ਵਜੋਂ ਹੋਈ ਹੈ, ਜਿਸ ਦੇ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply