ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਸਾਹਿਤ ਵਿਚਾਰ ਮੰਚ ਅਤੇ ਅੱਖਰ ਕਾਵਿ ਕਬੀਲਾ ਵੱਲੋਂ ਬਹੁ-ਚਰਚਿਤ ਲਘੂ ਫਿਲਮਾਂ `ਕਿਆਰੀਆਂ` ਅਤੇ `ਬਿੱਲੂ` ਦਾ ਪ੍ਰੀਮੀਅਰ ਸ਼ੋਅ ਕਰਵਾਇਆ ਜਾ ਰਿਹਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਤਰਲੋਚਨ ਸਿੰਘ ਤਰਨ ਤਾਰਨ, ਡਾ. ਵਿਕਰਮ ਅਤੇ ਸੁਖਵੰਤ ਗਿੱਲ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰਮੁੱਖ ਸੰਗੀਤਕਾਰ ਸ੍ਰੀ ਹਰਿੰਦਰ ਸੋਹਲ ਦੀ ਨਿਰਦੇਸ਼ਨਾ `ਚ ਤਿਆਰ ਹੋਈਆਂ ਲਘੂ ਫਿਲਮਾਂ ਦਾ ਪ੍ਰੀਮੀਅਰ ਸ਼ੋਅ ਕੱਲ੍ਹ 8 ਅਪ੍ਰੈਲ ਐਤਵਾਰ ਦਿਸ਼ਾ ਸੈਂਟਰ ਜੰਡਿਆਲਾ ਰੋਡ ਤਰਨ ਤਾਰਨ ਵਿਖੇ ਬਾਅਦ ਦੁਪਹਿਰ 2:00 ਵਜੇ ਹੋਵੇਗਾ।ਜਿਸ ਵਿੱਚ ਪੰਜਾਬੀ ਫਿਲਮਾਂ ਦੇ ਬਹੁ-ਚਰਚਿਤ ਅਦਾਕਾਰ ਮਹਾਂਬੀਰ ਭੁੱਲਰ ਵਿਸ਼ੇਸ਼ ਤੌੌਰ `ਤੇ ਸ਼ਿਰਕਤ ਕਰਨਗੇ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media