Saturday, March 7, 2026

ਅਦਾਕਾਰ ਅੱਤ ਵਿਵੇਕ ਨੇ ਕੇਕ ਕੱਟ ਕੇ ਮਨਾਇਆ ਜਨਮ ਦਿਨ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਤੇਜਸਵੀ ਸ਼ਰਮਾ) – ਮਾਡਲਿੰਗ ਤੇ ਆਪਣੀ ਅਦਾਕਾਰੀ ਨਾਲ ਕਈ ਪੰਜਾਬੀ ਗੀਤਾਂ ਵਿਚ ਅੱਤ ਕਰਵਾ ਚੁੱਕਾ PPN0804201801ਕਲਾਕਾਰ ਅੱਤ ਵਿਵੇਕ ਨੇ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਇਆ।ਆਸ਼ੂ ਸ਼ਰਮਾ, ਵਿਕਾਸ ਸ਼ਰਮਾ, ਤਰੁਣ ਢਿੱਲੋਂ ਆਦਿ ਨੇ ਅੱਤ ਵਿਵੇਕ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਸਮੇਂ ‘ਅੱਤ ਵਿਵੇਕ’ ਨੇ ਆਪਣੀ ਜਿੰਦਗੀ ਦੇ ਸੰਘਰਸ਼ ਭਰੇ ਖੱਟੇ ਮਿੱਠੇ ਪਲ ਸਾਂਜੇ ਕਰਦਿਆਂ ਦੱਸਿਆ ਕਿ ਵੈਸੇ ਤਾਂ ਉਸ ਦਾ ਜਨਮ ਅੰਮ੍ਰਿਤਸਰ ਦਾ ਹੀ ਹੈ, ਪਰ ਉਨ੍ਹਾਂ ਨੇ ਆਪਣੀ ਸਿੱਖਿਆ ਬਠਿੰਡਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਅਤੇ ਗਿਆਨੀ ਜੈਲ ਸਿੰਘ ਕਾਲਜ ਤੋਂ ਹਾਸਲ ਕੀਤੀ ਹੈ।ਬਚਪਨ ਤੋਂ ਹੀ ਡਾਂਸ, ਮਾਡਲਿੰਗ ਤੇ ਭੰਗੜੇ ਦਾ ਸ਼ੌਂਕ ਰਿਹਾ, ਪਰ ਜਿਆਦਾਤਰ ਝੁਕਾਅ ਮਾਡਲਿੰਗ ਵੱਲ ਹੋਣ ਕਰਕੇ ਉਸ ਨੇ ਆਪਣੀ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਅਤੇ ਮਾਡਲਿੰਗ ਤੇ ਅਦਾਕਾਰੀ ਦੇ ਖੇਤਰ ਵਿਚ ਕੁੱਝ ਕਰ ਗੁਜਰਣ ਦਾ ਮਕਸਦ ਮਨ ਵਿਚ ਧਾਰ ਲਿਆ।ਭੰਗੜੇ ਵਿਚ ਪੰਜਾਬ ਦੇ ਸਾਰੇ ਸਕੂਲਾਂ ਵਿਚੋਂ ਜੇਤੂ ਰਹਿ ਚੁੱਕਾ ਹੈ।2008-09 ਵਿੱਚ ਇੰਡਸਟਰੀ ਵਿਚ ਕਦਮ ਰੱਖਦਿਆਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।ਬਠਿੰਡਾ ਵਿਚ ਹੋਏ ਮਿੱਤਲ ਮਾਲ ਵਿਚ ‘ਮਿਸਟਰ ਐਂਡ ਮਿਸ’ ਸ਼ੋਅ ਦੌਰਾਨ ਫਸਟ, 2013 ਵਿਚ ਮਿਸਟਰ ਅੰਮ੍ਰਿਤਸਰ, ਕਿੰਗ ਆਫ ਅੰਮ੍ਰਿਤਸਰ 2014 ਵਿਚ ਫਸਟ ਅਤੇ 2011 ਵਿਚ ਚੰਡੀਗੜ੍ਹ ਬੱਲ ਭਵਨ ਵਿਚ ਹੋਏ ਬਿਊਟੀ ਆਫ ਚੰਡੀਗੜ੍ਹ-2013 ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕਾ ਹੈ।ਹੁਣ ਤੱਕ 70 ਤੋਂ ਵੱਧ ਪੰਜਾਬੀ ਗੀਤਾਂ ਵਿਚ ਮਾਡਲਿੰਗ ਕਰ ਚੁੱਕਾ ਅੱਤ ਵਿਵੇਕ ਕਈ ਪ੍ਰਸਿੱਧ ਪੰਜਾਬੀ ਗੀਤਕਾਰਾਂ ਨਾਲ ਕੰਮ ਕਰ ਚੁੱਕਾ ਹੈ।ਪੰਜਾਬੀ ਗੀਤਾਂ ਵਿਚ ਕੰਮ ਕਰਨ ਦੀ ਸ਼ੁਰੂਆਤ ਉਸ ਨੇ ਰਾਜਾ ਬਰਾੜ ਦੇ ਗੀਤ ‘ਪੋਸਟਰ’ ਤੋਂ ਕੀਤੀ।
ਦਿੱਲੀ ਦੇ ਭਗਵਤੀ ਕਲਾ ਮੰਦਰ ਵਿਚ ‘ਬੇਟੀ ਬਚਾਓ’ ਅੰਮ੍ਰਿਤਸਰ ਮਹਾਰਾਜਾ ਫਾਰਮ ਵਿਚ ਹੋਏ ਮਿਸਟਰ ਪੰਜਾਬ-2016, ਫੈਸ਼ਨ ਫੀਸਟਾ-2016-17 ਆਦਿ ਇਲਾਵਾ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਮੁੰਬਈ, ਦਿੱਲੀ ਆਦਿ ਕਈ ਮਾਡਲਿੰਗ ਸ਼ੋਅ ਵਿਚ ਜੱਜਮੈਂਟ ਵੀ ਕਰ ਚੁੱਕਾ ਹੈ।ਬਲਾਈਂਡ ਲਵ ਗਾਇਕ ਮਨਪ੍ਰੀਤ ਸ਼ੇਰਗਿੱਲ, ਯਾਰੀਆਂ ਦਾ ਮੁੱਲ ਗਾਇਕ ਜਸਕਰਨ ਸਿੱਧੂ, ਸੱਜਣ ਰਾਜੀ ਗਾਇਕ ਸਤਿੰਦਰ ਸਰਤਾਜ, ਓਹੀਓ ਹਾਲ ਗਾਇਕ ਲਿਆਕਤ ਅਲੀ, ਖੰਡਾ ਗਾਇਕ ਬੈਲੀ ਸੰਧੂ, ਵੋਟ ਗਾਇਕ ਸਿੰਘ ਗੁਰਪ੍ਰੀਤ, ਰੋਮਾਂਟਿਕ ਗਾਇਕ ਗੱਭਰੂ ਬੈਲੀ ਸੰਧੂ, ਭਗਤ ਸਿੰਘ ਗਾਇਕ ਜੀ ਸੋਨੂੰ, 12 ਮਹੀਨੇ ਗਾਇਕ ਕੁਲਵਿੰਦਰ ਬਿੱਲਾ, ਟਾਈਮ ਗਾਇਕ ਧੀਰਾ ਗਿੱਲ, ਆਉਂਦੀ ਤੇਰੀ ਯਾਦ ਗਾਇਕ ਪਿੰਦਰ ਢਿੱਲੋਂ ਟਾਂਗਰੇ ਵਾਲੇ, ਮੋਟਰ ਤੇ ਯਾਰ ਗਾਇਕ ਪਿੰਦਰ ਢਿੱਲੋਂ ਟਾਂਗਰੇ ਵਾਲੇ ਆਦਿ ਪੰਜਾਬੀ ਗੀਤਾਂ `ਚ ਬਿਹਤਰੀਨ  ਮਾਡਲਿੰਗ ਕਰਨ ਤੋਂ ਇਲਾਵਾ ਉਹ ਜਲਦ ਹੀ ਕੁੱਝ ਹੋਰ ਪੰਜਾਬੀ ਗੀਤਾਂ ’ਚ ਨਜ਼ਰ ਆਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply