ਬਠਿੰਡਾ,8 ਅਪ੍ਰੈਲ (ਅਵਤਾਰ ਸਿੰਘ ਕੈਂਥ)- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਬਠਿੰਡਾ ਵਲੋਂ 2 ਅਪ੍ਰੈਲ ਤੋਂ ਸ਼ੁਰੂ ਹੋਏ ਸ਼ਬਦ ਗੁਰੂ
ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਸਮਾਗਮ ਦੇ ਅੰਤਿਮ ਦਿਨ ਮੈਨੇਜਰ ਗੁਰਦੁਆਰਾ ਹਾਜੀ ਰਤਨ ਅਤੇ ਕਿਲ੍ਹਾ ਮੁਬਾਰਕ, ਗੁਰਦੁਆਰਾ ਖਾਲਸਾ ਦੀਵਾਨ ਸਿੰਘ ਸਭਾ, ਗੁਰਮਤਿ ਮਿਸ਼ਨਰੀ ਕਾਲਜ ਸਰਕਲ ਯੂਨਿਟ-2, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ, ਭਾਈ ਘਨ੍ਹੱਈਆ ਜੀ ਸੇਵਕ ਦਲ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਸਹਿਯੋਗ ਸਦਕਾ ਅਤੇ ਦਾਨੀ ਸੱਜਣਾਂ ਦਾ ਸਰਕਲ ਦੇ ਅਹੁੱਦੇਦਾਰਾਂ ਅਵਤਾਰ ਸਿੰਘ, ਅਮਰਜੀਤ ਸਿੰਘ, ਰਾਕੇਸ਼ ਸਿੰਘ, ਦਿਲਜੀਤ ਸਿੰਘ ਆਦਿ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਗੁਰਮਤਿ ਮਿਸ਼ਨਰੀ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਗੁਰਸਿੱਖਾਂ ਦੇ ਗ੍ਰਹਿ ਅਤੇ ਸਾਂਝੇ ਅਸਥਾਨਾਂ `ਤੇ ਕਰਵਾਏ ਗਏ ਸਮਾਗਮਾਂ ਵਿੱਚ ਹਾਜਰੀ ਭਰਨ ਵਾਲੇ ਵਿਦਵਾਨਾਂ, ਕਥਾਵਾਚਕਾਂ ਅਤੇ ਕੀਰਤਨੀ ਜੱਥਿਆਂ ’ਚ ਚੇਅਰਮੈਨ ਜੁਗਿੰਦਰ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ, ਭਾਈ ਹਰਪ੍ਰੀਤ ਸਿੰਘ ਜਗਰਾਉਂ ਵਾਲੇ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਅਮਨਿੰਦਰ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ, ਕਥਾਵਾਚਕ ਭਾਈ ਗੁਰਇੰਦਰਦੀਪ ਸਿੰਘ ਪਾਤੜਾਂ ਵਾਲੇ, ਭਾਈ ਉਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਗੁਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ, ਭਾਈ ਤਰਸੇਮ ਸਿੰਘ ਹਰਿਰਾਏਪੁਰ ਹਜ਼ੂਰੀ ਰਾਗੀ ਗੁਰਦੁਆਰਾ ਭਾਈ ਜਗਤਾ ਜੀ, ਭਾਈ ਗੁਰਤੇਜ ਸਿੰਘ, ਭਾਈ ਗੁਰਪ੍ਰੀਤ ਸਿੰਘ ਬਠਿੰਡਾ ਸਰਕਲ ਆਦਿ ਸ਼ਾਮਲ ਸਨ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media