ਅਦਾਕਾਰ ਸੀਮਾ ਸ਼ਰਮਾ ਨੇ ਚੁਣੇ ਗਏ ਪ੍ਰਤੀਯੋਗੀਆਂ ਨੂੰ ਦਿੱਤੀਆਂ ਗਰੈਂਡ ਫਿਨਾਲੇ ਦੀਆਂ ਟਿਕਟਾਂ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਤੇਜਸਵੀ ਸ਼ਰਮਾ) – ਮਿਸਟਰ ਐਂਡ ਮਿਸ ਐਲੀਗੈਂਟ-2018 ਦੇ ਮੈਗਾ ਮਾਡਲਿੰਗ ਸ਼ੋਅ ਸੀਜਨ-3 ਦੇ ਆਡੀਸ਼ਨਾਂ ਦੇ ਦੂਜੇ ਪੜਾਅ `ਚ ਪੁੱਜੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਸੀਮਾ ਸ਼ਰਮਾ ਨੇ ਗਰੈਂਡ ਫਿਨਾਲੇ ਲਈ ਚੁਣੇ ਗਏ ਲੜਕੇ-ਲੜਕੀਆਂ ਨੂੰ ਸ਼ੋਅ ਦੀਆਂ ਟਿਕਟਾਂ ਦਿੰਦਿਆਂ।ਇਸ ਸਮੇਂ ਆਪਣੇ ਸੰਬੋਧਨ ਵਿੱਚ ਅਦਾਕਾਰਾ ਸੀਮਾ ਸ਼ਰਮਾ ਨੇ ਕਿਹਾ ਕਿ ਚੰਗਾ ਕਲਾਕਾਰ ਬਣਨ ਐਕਟਿੰਗ, ਮਾਡਲਿੰਗ ਤੇ ਟੈਲੈਂਟ ਹੋਣਾ ਬਹੁਤ ਜਰੂਰੀ ਹੈ ਅਤੇ ਟੈਲੈਂਟ ਨੂੰ ਨਿਖਾਰਣ ਲਈ ਮਿਹਨਤ ਤੇ ਲਗਨ ਦੀ ਲੋੜ।
ਇੰਸਪਾਇਰ ਡਾਂਸ ਐਂਡ ਐਰੋਬਿਕ ਇੰਸਟੀਟਿਊਟ ਤਿਲਕ ਨਗਰ ਵਿਖੇ ਅਨੇਜਾ ਪ੍ਰੋਡਕਸ਼ਨ ਵਲੋਂ ਲਏ ਗਏ ਇਹਨਾਂ ਅਡੀਸ਼ਨ ਵਿਚ ਜੱਜਾਂ ਦੀ ਭੂਮਿਕਾ ਅਦਾਕਾਰ ਅਰਵਿੰਦਰ ਭੱਟੀ, ਰਿਸ਼ਬ ਅਨੇਜਾ ਅਤੇ ਰੇਖਾ ਨੇ ਨਿਭਾਈ।ਆਡੀਸ਼ਨ ਦੇਣ ਆਏ ਲੜਕੇ-ਲੜਕੀਆਂ ਨੂੰ ਅਦਾਕਾਰ ਸੀਮਾ ਸ਼ਰਮਾ ਤੇ ਅਰਵਿੰਦਰ ਭੱਟੀ ਨੇ ਕੈਟਵਾਕ ਕਰਕੇ ਦਿਖਾਈ।ਆਰਗੇਨਾਈਜਰ ਰਿਸ਼ਬ ਅਨੇਜਾ ਤੇ ਰੇਖਾ ਨੇ ਦੱਸਿਆ ਕਿ ਇਨ੍ਹਾਂ ਅਡੀਸ਼ਨਾਂ ਦੌਰਾਨ ਅੰਮ੍ਰਿਤਸਰ ਤੋਂ ਇਲਾਵਾ ਦੂਸਰੇ ਜਿਲ੍ਹਿਆਂ ਤੋਂ ਕਾਫੀ ਗਿਣਤੀ `ਚ ਪੁੱਜੇ ਲੜਕੇ-ਲੜਕੀਆਂ ਨੇ ਆਪਣਾ ਉਤਸ਼ਾਹ ਦਿਖਾਇਆ।ਇਸ ਆਡੀਸ਼ਨ ਦੇ ਗਰੈਂਡ ਫਿਨਾਲੇ ਦੀ ਐਂਕਰਿੰਗ ਫਿਲਮੀ ਅਦਾਕਾਰ ਅਰਵਿੰਦਰ ਭੱਟੀ ਤੇ ਰਾਈਜ਼ਿੰਗ ਸਟਾਰ ਫੇਮ ਜਾਨਵੀ ਮਲਹੋਤਰਾ ਕਰਨਗੇ।
ਜਿਕਰਯੋਗ ਹੈ ਕਿ ਅਦਾਕਾਰ ਸੀਮਾ ਸ਼ਰਮਾ ਆਰ.ਐਸ.ਵੀ.ਪੀ, ਰਹੇ ਚੜਦੀ ਕਲਾ ਪੰਜਾਬ ਦੀ ਆਦਿ ਕਈ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ ਅਤੇ ਉਨਾਂ ਦੀ ‘ਜੈ ਹਿੰਦ ਸਰ’ ਤੇ ਗੁੱਗੂ ਗਿੱਲ ਨਾਲ ‘ਆਸਰਾ’ ਫਿਲਮ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।