Monday, December 23, 2024

ਸਾਂਝਾ ਅਧਿਆਪਕ ਮੋਰਚਾ ਵਲੋਂ ਹੱਲਾ-ਬੋਲ ਰੈਲੀ ਤੇ ਮੁਜਾਹਰਾ ਪਟਿਆਲਾ `ਚ 15 ਨੂੰ -ਲਾਹੌਰੀਆ

ਜੰਡਿਆਲਾ ਗੁਰੂ, 8 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ Lahoriaਲਾਹੌਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦਾ ਡੱਟਵਾਂ ਜਵਾਬ ਦੇਣ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਹੱਲਾ-ਬੋਲ ਰੈਲੀ ਤੇ ਮੁਜਾਹਰਾ 15 ਅਪ੍ਰੈਲ਼ ਨੂੰ ਪਟਿਆਲਾ `ਚ ਕੀਤਾ ਜਾਵੇਗਾ।ਲਹੌਰੀਆ ਨੇ ਕਿਹਾ ਕਿ ਉਨਾਂ ਦੀਆਂ ਮੰਗਾਂ ਵਿੱਚ ਹਰ ਤਰਾਂ ਦੇ ਕੱਚੇ ਅਧਿਆਪਕਾਂ ਨੂੰ ਪੂਰੇ ਗਰੇਡ ਅਤੇ ਭੱਤਿਆਂ `ਚ ਪੱਕਾ ਕਰਨਾ, 7 ਸਾਲਾ ਜ਼ਬਰੀ ਬਦਲੀ ਤੇ 3 ਸਾਲ ਤੋ ਪਹਿਲਾਂ ਬਦਲੀ ਨਾ ਕਰਨ ਵਾਲੀ ਅਧਿਆਪਕ ਉਜਾੜੂ ਨੀਤੀ ਰੱਦ ਕਰਨਾ, 800 ਸਕੂਲ ਬੰਦ ਕਰਨ ਤੇ ਪੋਸਟਾ ਘਟਾਉਣ ਦੀ ਨੀਤੀ ਬੰਦ ਕਰਨਾ, ਰੈਸ਼ਨੇਲਾਈਜੇਸ਼ਨ ਨੀਤੀ `ਤੇ ਰੋਕ ਲਾਉਣਾ, ਹਰ ਪ੍ਰਾਇਮਰੀ ਸਕੂਲ `ਚ ਹੈਡ ਟੀਚਰ, ਹਰ ਜਮਾਤ ਲਈ ਟੀਚਰ ਤੇ ਨਰਸਰੀ ਕਾਲਸਾਂ ਟੀਚਰ ਦੇਣਾ ਤੇ ਖਾਲੀ ਪੋਸਟਾਂ ਪੂਰੇ ਗਰੇਡ `ਚ ਭਰਨਾ, ਜੀ.ਡੀ.ਪੀ ਦਾ 6% ਸਿੱਖਿਆ ਸੁਧਾਰ `ਤੇ ਖਰਚ ਕਰਨਾ, ਡੀ.ਏ ਦੀਆਂ ਕਿਸ਼ਤਾਂ, ਬਕਾਏ ਤੇ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ, ਪੜੋ ਪੰਜਾਬ-ਪੜਾਓ ਪੰਜਾਬ ਪ੍ਰੋਜੈਕਟ ਬੰਦ ਕਰਕੇ ਸਲੇਬਸ ਨੂੰ ਤਰਕ ਸੰਗਤ ਬਣਾਉਣਾ, ਸਿੱਖਿਆ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਚੱਲਦਾ ਕਰਨਾ, ਅਧਿਆਪਕਾਂ ਕੋਲੋਂ ਹਰ ਤਰਾਂ ਦੇ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨਾ, ਬਲਾਕਾਂ ਦੀ ਵੰਡ (ਪ੍ਰਪੋਜਲ) ਰੁਕਵਾਉਣੀ, ਹਰ ਤਰਾਂ ਦੇ ਝੂਠੇ ਪੁਲਿਸ ਕੇਸ ਰੱਦ ਕਰਨੇ ਆਦਿ ਮੰਗਾਂ ਨੂੰ ਲੈ ਕੇ ਇਹ ਹੱਲਾ-ਬੋਲ ਰੈਲੀ ਤੇ ਮੁਜਾਹਰਾ ਕੀਤਾ ਜਾ ਰਿਹਾ ਹੈ।ਲਾਹੌਰੀਆ ਨੇ ਸਮੂਹ ਅਧਿਆਪਕ ਜਥੇਬੰਦੀਆਂ ਤੇ ਅਧਿਆਪਕਾਂ ਨੂੰ ਇਸ ਰੈਲੀ ਤੇ ਮੁਜਾਹਰੇ `ਚ ਸ਼ਾਮਿਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply