ਸਰਬਸੰਮਤੀ ਨਾਲ ਕੌਸਲਰ ਬਣੇ ਦਰਸ਼ਨ ਕੁਮਾਰ ਦਰਸ਼ੀ ਨੇ ਚੁੱਕੀ ਸਹੁੰ
ਧੂਰੀ, 11 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਨਗਰ ਕੌਸਲ ਦਫਤਰ ਵਿਖੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਕਰਵਾਏ
ਗਏ ਸਮਾਗਮ `ਚ ਸ਼ਹਿਰ ਦੇ ਵਾਰਡ ਨੰ; 11 ਤੋਂ ਸਰਬਸੰਮਤੀ ਨਾਲ ਚੁਣੇ ਗਏ ਕੌਸਲਰ ਦਰਸ਼ਨ ਕੁਮਾਰ ਦਰਸ਼ੀ ਨੂੰ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਸਹੁੰ ਚੁਕਾਈ।ਇਸ ਉਪਰੰਤ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਨਵੇਂ ਬਣੇ ਕੌਸਲਰ ਦਰਸ਼ਨ ਕੁਮਾਰ ਦਰਸ਼ੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਗਰ ਕੌਸਲ ਦੇ ਕੰਮਾਂ ’ਚ ਸਹਿਯੋਗ ਦੇਣ ਲਈ ਆਖਿਆ। ਵਿਧਾਇਕ ਗੋਲਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦਾ ਹਰ ਪੱਖੋਂ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਜੋ ਕੁੱਝ ਕਮੀਆਂ ਰਹਿੰਦੀਆਂ ਹਨ, ਉਨ੍ਹਾਂ ਨੂੰ ਜਲਦੀ ਹੀ ਕੁੱਝ ਸਮੇਂ ’ਚ ਪੂਰਾ ਕਰ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਸ਼ਹਿਰ `ਚ ਫਾਇਰ ਬ੍ਰਿਗੇਡ, ਸੀਵਰੇਜ ਟਰੀਟਮੈਂਟ ਸਿਸਟਮ ਲਗਾਉਣ ਤੇ ਸੀਵਰੇਜ ਦਾ ਜਾਲ ਵਿਛਾਉਣੇ ਵੱਡੇ ਪ੍ਰੋਜੈਕਟ ਹਨ।ਰਜਵਾਹੇ ਦੀ ਸਫ਼ਾਈ ਦੇ ਮਾੜੇ ਹਾਲ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਇਸ ਲਈ ਲੋਕਾਂ ਨੂੰ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਖੁਦ ਹੀ ਚਾਹੀਦਾ ਹੈ ਕਿ ਉਹ ਰਜਵਾਹੇ ’ਚ ਕੂੜਾ ਨਾ ਸੁੱਟਣ। ਉਨ੍ਹਾਂ ਸ਼ਹਿਰ ’ਚ ਸਾਂਝੀਆਂ ਥਾਵਾਂ ’ਤੇ ਪਖਾਨੇ ਬਣਾਉਣ ਅਤੇ ਪਹਿਲਾਂ ਬਣੇ ਪਖਾਨਿਆਂ ਦੀ ਸਹੀ ਢੰਗ ਨਾਲ ਸਫ਼ਾਈ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ’ਚ ਸਫ਼ਾਈ ਲਈ ਸਾਂਝੀ ਮੁਹਿੰਮ ਚਲਾਉਣ ਦੀ ਗੱਲ ਵੀ ਆਖੀ।ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਈ.ਓ ਸੀ.ਪੀ ਵਧਵਾ, ਏ.ਐਮ.ਈ ਬੂਟਾ ਸਿੰਘ ਤੋਂ ਇਲਾਵਾ ਸਾਧੂ ਰਾਮ, ਅਸ਼ਵਨੀ ਧੀਰ, ਅਮਰੀਕ ਸਿੰਘ ਕਾਲਾ, ਨੀਨਾ ਰਾਣੀ, ਆਸ਼ਾ ਰਾਣੀ ਲੱਧੜ, ਪੁਸ਼ਪਿੰਦਰ ਸ਼ਰਮਾ, ਚਰਨ ਦਾਸ (ਸਾਰੇ ਕੌਸਲਰ), ਵਪਾਰੀ ਆਗੂ ਪ੍ਰਮੋਦ ਗੁਪਤਾ, ਅਸ਼ੋਕ ਭੰਡਾਰੀ, ਇੰਦਰਜੀਤ ਸਿੰਘ ਕੱਕੜਵਾਲ, ਰਾਕੇਸ਼ ਕੁਮਾਰ ਆਦਿ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media