Sunday, March 29, 2026

ਸੇਵਾ ਕੇਂਦਰਾਂ ਦੀ ਹੜਤਾਲ 7ਵੇਂ ਦਿਨ `ਚ ਦਾਖਲ

5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਆਰਥਿਕ ਤੰਗੀ ਦੇ ਸ਼ਿਕਾਰ ਹੋਏ ਮੁਲਾਜ਼ਮ- ਮੱਖਣ ਖਾਨ
ਧੂਰੀ, 11 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਸੰਗਰੂਰ ਵੱਲੋਂ ਸੂਬਾ ਸਰਕਾਰ ਦੇ ਸੇਵਾ ਕੇਂਦਰ ਬੰਦ ਕਰਨ ਦੇ ਫੈਸਲੇ PPN1104201808ਅਤੇ ਸੇਵਾ ਕੇਂਦਰ ਦੇ ਕਰਮਚਾਰੀਆਂ ਦੀ ਤਨਖਾਹ ਦੇ ਲਟਕਦੇ ਮਸਲੇ ਦੇ ਵਿਰੋਧ ਵਿੱਚ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਰੋਸ ਪ੍ਰਦਰਸਨ ਕੀਤਾ ਗਿਆ।ਸੇਵਾ ਕੇਂਦਰ ਦੇ ਮੁਲਾਜਮਾਂ ਵੱਲੋਂ ਵਿੱਢੀ ਹੜਤਾਲ ਅੱਜ 7ਵੇਂ ਦਿਨ ਵਿੱਚ ਪ੍ਰਵੇਸ ਕਰਨ ਮੌਕੇ ਸਥਾਨਕ ਏ ਼ਪੀ ਕਲੋਨੀ ਦੇ ਸੇਵਾ ਕੇਂਦਰ ਵਿਖੇ ਇਕੱਤਰ ਹੋਏ ਧੂਰੀ ਅਤੇ ਮਾਲੇਰਕੋਟਲਾ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰੇ ਨਾਅਰੇਬਾਜ਼ੀ ਕੀਤੀ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਅਤੇ ਬਾਗੜੀਆ ਚੌਂਕ ਧੂਰੀ ਦੇ ਸੇਵਾ ਕੇਂਦਰ ਦੇ ਕੋਆਰਡੀਨੇਟਰ ਮੱਖਣ ਖਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ ਅਧੀਨ ਕੰਮ ਕਰਦੇ ਮੁਲਾਜ਼ਮ ਪਿਛਲੇ ਲਗਭਗ 5 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਆਰਥਿਕ ਤੰਗੀਆਂ ਤੋ ਜੂਝ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਦੇ ਸੇਵਾ ਕੇਂਦਰ ਬੰਦ ਕਰਨ ਜਿਹੇ ਫੈਂਸਲੇ ਕਾਰਨ ਇਹ ਮੁਲਾਜ਼ਮ ਮਾਨਸਿਕ ਪ੍ਰੇ਼ਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਮੱਖਣ ਖਾਨ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ ਲਗਾਉਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਘਰ ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਖੋਖਲੇ ਬਣਕੇ ਰਹਿ ਗਏ ਹਨ ਅਤੇ ਸਰਕਾਰ ਇਸ ਦੇ ਉਲਟ ਹੀ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਹਟਾਉਣ ਵਿੱਚ ਲੱਗੀ ਹੋਈ ਹੈ ਜ਼ੋ ਕਿ ਨਿੰਦਨਯੋਗ ਹੈ।ਉਨ੍ਹਾਂ ਸਰਕਾਰ ਪਾਸੋ ਮੰਗ ਕੀਤੀ ਕਿ ਸਰਕਾਰ ਸੇਵਾ ਕੇਂਦਰ ਦੇ ਮੁਲਾਜਮਾਂ ਦੀਆਂ ਪਿਛਲੇ 5 ਮਹੀਨਿਆਂ ਤੋ ਲਟਕਦੀਆਂ ਤਨਖ਼ਾਹਾਂ ਦੇ ਮਸਲੇ ਨੂੰ ਤੁਰੰਤ ਹੱਲ ਕਰਕੇ ਇੱਕੋ ਸਮੇਂ ਜਾਰੀ ਕਰੇ ਅਤੇ ਪਿੰਡਾਂ ਦੇ ਸੇਵਾ ਕੇਂਦਰ ਪਹਿਲਾਂ ਦੀ ਤਰ੍ਹਾਂ ਹੀ ਚਲਾਏ ਜਾਣ।ਉਨਾ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਨੇ ਸੇਵਾ ਕੇਂਦਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀਂ ਨੂੰ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋੇਣਾ ਪਏਗਾ।
 ਇਸ ਮੌਕੇ ਕੋਆਰਡੀਨੇਟਰ ਗੌਰਵਦੀਪ ਸਿੰਘ, ਕੋਆਰਡੀਨੇਟਰ ਮਨਦੀਪ ਸਿੰਘ, ਕੋਆਰਡੀਨੇਟਰ ਅਨਿਲ ਕੁਮਾਰ, ਹਰਵਿੰਦਰ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜਮ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply