Saturday, September 21, 2024

ਓਪੇਰਾ ਨਾਟਕ ‘ਜਲ੍ਹਿਆਂ ਵਾਲਾ ਬਾਗ’ 13 ਅਪ੍ਰੈਲ ਦੀ ਸ਼ਾਮ ਨੂੰ

ਬਠਿੰਡਾ, 11 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਡੇਸ਼ਨ ਵਲੋਂ ਜਲਿ੍ਰਆਂ ਵਾਲੇ ਬਾਗ ਦੇ ਖੂੁਨੀ ਸਾਕੇ ਅਤੇ ਸ਼ਹੀਦਾਂ ਦੀ 100ਵੇਂ ਸਾਲ ਦੀ ਯਾਦ ਨੂੰ ਸਮਰਪਿਤ ਓਪੇਰਾ ਨਾਟਕ ‘ਜਲ੍ਹਿਆਂ ਵਾਲਾ ਬਾਗ’ ਸ਼ਹੀਦ ੳੂਧਮ ਸਿੰਘ 13 ਅਪ੍ਰੈਲ ਦੀ ਸ਼ਾਮ ਦਿਨ ਸ਼ੁਕਰਵਾਰ ਵਿਰਾਸਤੀ ਪਿੰਡ ਜੈਪਾਲਗੜ੍ਹ ਨੇੜੇ ਖੇਡ ਸਟੇਡੀਅਮ ਵਿਖੇ ਲੇਖਕ ਸਵ: ਮਹਿੰਦਰ ਸਿੰਘ ਬਾਵਰਾ ਅਤੇ ਨਿਰਦੇਸ਼ਕ ਮੇਜਰ ਸਿੰਘ ਬਾਵਰ ਦੀ ਅਗਵਾਈ ਵਿੱਚ ਖੇਡਿਆ ਜਾ ਰਿਹਾ ਹੈ।ਇਸ ਬਾਰੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਨਾਟਕ ਨੂੰ 60 ਸਾਲ ਪਹਿਲਾਂ ਸਵ: ਮਹਿੰਦਰ ਸਿੰਘ ਬਾਵਰਾ ਵਲੋਂ ਕਿਲ੍ਹਾ ਮੁਬਾਰਕ ਵਿੱਚ ਖੇਡਿਆ ਗਿਆ ਸੀ।ਹੁਣ ਉਨ੍ਹਾਂ ਦੇ ਪੁੱਤਰ ਮੇਜਰ ਸਿੰਘ ਬਾਵਰਾ ਵਲੋਂ ਆਪਣੀ ਸਮੁੱਚੀ ਨਾਟਕ ਟੀਮ ਨਾਲ ਖੇਡਿਆ ਜਾ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਂਜ਼ਾ ਰੱਖਣ ਲਈ ਅਜਿਹੇ ਨਾਟਕਾਂ ਨੂੰ ਪਿੰਡ-ਪਿੰਡ ਅਤੇ ਸ਼ਹਿਰਾਂ ਦੀਆਂ ਨੋਜਵਾਨ ਪੀੜ੍ਹੀ ਨੂੰ ਦਿਖਾਉਣ ਦੇ ਉਪਰਾਲੇ ਕਰਨੇ ਚਹਿੰਦੇ ਹਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply