Monday, September 14, 2026

ਯੂਨੀਵਰਸਿਟੀ ਦੇ ਸਟੂਡੈਂਟ ਐਕਟੀਵਿਟੀ ਕਲੱਬ ਨੇ ਪੇਸ਼ ਕੀਤੇ ਨੁੁੱਕੜ ਨਾਟਕ

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟ ਐਕਟੀਵਿਟੀ ਕਲੱਬ ਵੱਲੋਂ ਰੈਡ ਆਰਟ ਪੰਜਾਬ ਥੀਏਟਰ ਗਰੁੱਪ ਵੱਲੋਂ ਸਮਾਜਿਕ ਬੁਰਾਈਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਦੇ ਉਪਰਾਲਿਆਂ ਬਾਰੇ ਦਿਸ਼ਾਵਾਂ ਦਿੰਦੇ ਨੁੱਕੜ ਨਾਟਕ ਕਰਵਾਏ ਗਏ। ਇਹ ਨੁੱਕੜ ਨਾਟਕ ਯੂਨੀਵਰਸਿਟੀ ਦੇ ਆਰਟਸ ਕੈਫੇ, ਭਾਈ ਗੁਰਦਾਸ ਲਾਇਬ੍ਰੇਰੀ ਅਤੇ ਹੋਰਨਾਂ ਥਾਵਾਂ `ਤੇ ਕਰਵਾਏ ਗਏ। ਇਨ੍ਹਾਂ ਨੁੱਕੜ ਨਾਟਕਾਂ ਵਿਚ `ਵਹਿੰਗੀ` ਅਤੇ `ਆਖਿਰ ਕਦੋਂ ਤਕ` ਸ਼ਾਮਿਲ ਸਨ। `ਵਹਿੰਗੀ` ਨਾਟਕ ਵਿਚ ਇਕ ਆਮ ਇਨਸਾਨ ਦੀ ਕਹਾਣੀ ਪੇਸ਼ ਕੀਤੀ ਗਈ ਜਿਸ ਵਿਚ ਉਸਦੇ ਸਮਾਜ ਪ੍ਰਤੀ ਫਰਜ਼ਾਂ ਬਾਰੇ ਵਿਸ਼ਾ ਪੇਸ਼ ਕੀਤਾ ਗਿਆ ਅਤੇ ਇਹ ਕਹਾਣੀ ਵਿਦਿਆ ਨਾਲ ਸਬੰਧਤ ਸੀ। `ਆਖਿਰ ਕਦੋਂ ਤਕ` ਨਾਟਕ ਵਿਚ ਇਹ ਦਿਖਾਇਆ ਗਿਆ ਕਿ ਕਿਵੇਂ ਸਮੱਗਲਰ ਭੋਲੇ ਭਾਲੇ ਨੌਜੁਆਨਾਂ ਨੂੰ ਫਸਾ ਕੇ ਉਨ੍ਹਾਂ ਨੂੰ ਨਸ਼ੇ `ਤੇ ਲਾਉਂਦੇ ਹਨ। ਵਿਦਿਆਰਥੀਆਂ ਵਿਚ ਇਨ੍ਹਾਂ ਨਾਟਕਾਂ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਅਜਿਹੀਆਂ ਗਤੀਵਿਧੀਆਂ ਹੋਰ ਵੀ ਹੋਣੀਆਂ ਚਾਹੀਦੀਆਂ ਹਨ। 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply