Thursday, September 10, 2026

ਤ੍ਰਿਵੈਣੀ ਕਲੱਬ ਵਲੋਂ ਚੌਥਾ ਤੀਜ ਮੇਲਾ ਅੱਜ

PPN08081403

ਬਠਿੰਡਾ, 8 ਅਗਸਤ (ਸਵਿੰਦਰ ਸਿੰਘ ਜੱਸੀ) – ਸਥਾਨਕ ਤ੍ਰਿਵੈਣੀ ਕਲੱਬ ਵਲੋਂ ਤੀਜ ਦਾ ਤਿਉਹਾਰ ਮਨਾਉਣ ਲਈ ਚੌਥਾ ਤੀਜ ਮੇਲਾ ਮਾਡਲ ਟਾਊਨ ਫੇਸ 3 ਦੇ ਵੱਡੇ ਪਾਰਕ ਵਿਚ 9 ਅਗਸਤ ਨੂੰ ਸ਼ਾਮ 4 ਵਜੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਵੀਨਸ ਗਰਗ ਧਰਮਪਤਨੀ ਡਾ: ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਅਮਰਜੀਤ ਕੌਰ ਕੋਟਫੱਤਾ ਨੇ ਦੱਸਿਆ ਕਿ ਮੇਲੇ ਵਿਚ ਪੰਜਾਬੀ,ਸੱਭਿਆਚਾਰ ਨੂੰ ਦਰਸਾਉਂਦੇ ਲੰਮੀ ਹੇਕ ਵਾਲੇ ਗੀਤ, ਲੋਕ ਗੀਤ,ਮਹਿੰਦੀ ਮੁਕਾਬਲੇ, ਗਿੱਧੇ ਦੇ ਮੁਕਾਬਲੇ,ਮਿਸ ਤੀਜ ਅਤੇ ਮਿਸਿਜ਼ ਤੀਜ ਮੁਕਾਬਲੇ ,ਡਾਂਸ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਸਰੋਤਿਆਂ ਤੋਂ ਸੱਭਿਆਚਾਰਕ ਪ੍ਰਸ਼ਨ ਪੁੱਛੇ ਜਾਣਗੇ। ਇਸ ਮੌਕੇ ਸ੍ਰੀਮਤੀ ਤੇਜ ਕੌਰ ਚਹਿਲ,ਮੀਤ ਪ੍ਰਧਾਨ ਹਰਪਿੰਦਰ ਕੌਰ ਬਰਾੜ,ਰਾਜਵੀਰ ਕੌਰ, ਸੁਖਵਿੰਦਰ ਕੌਰ,ਅਮਨਦੀਪ ਕੌਰ,ਜਸਵੀਰ ਕੌਰ ਸਿੱਧੂ, ਭੋਲੀ ਕੌਰ,ਪਰਮਜੀਤ ਕੌਰ, ਪਰਮਿੰਦਰ ਕੌਰ, ਕੁਲਵਿੰਦਰ ਕੌਰ,ਵੀਨਾ,ਭੁਪਿੰਦਰ ਕੌਰ, ਬਿੰਦਰ ਕੌਰ ਤੋਂ ਇਲਾਵਾ ਪਵਿੱਤਰ ਕੌਰ ਵੀ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply