
ਬਠਿੰਡਾ, 8 ਅਗਸਤ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕਰਦਿਆਂ ਅਲਾਈਂਸ ਕਲੱਬ ਇੰਟਰਨੈਸ਼ਨਲ ਕਲੱਬ ਦਾ ਗਠਨ ਕੀਤਾ ਹੈ। ਇਸ ਕਲੱਬ ਦਾ ਮੁੱਖ ਮੰਤਵ ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿੱਚ ਪੈਦਾ ਹੋ ਰਹੇ ਖਤਰਿਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਅਤੇ ਇਸ ਲਈ ਲੁੜੀਂਦੇ ਉਪਰਾਲੇ ਕਰਨਾ ਹੋਵੇਗਾ। ਇਸ ਸੋਚ ‘ਤੇ ਪਹਿਰਾ ਦਿੰਦਿਆਂ ਇਹ ਪਤਵੰਤੇ ਕਲੱਬ ਦੀ ਸ਼ੁਰੂਆਤ ਵਾਤਾਵਰਨ ਬਚਾਓ ਮੁਹਿੰਮ ਤਹਿਤ ਪੌਦੇ ਲਗਾ ਕੇ ਕਰਨਗੇ। ਅਲਾਈਂਸ ਕਲੱਬ ਇੰਟਰਨੈਸ਼ਨਲ ਕਲੱਬ ਦੇ ਸਕੱਤਰ ਐਮ ਆਰ ਜਿੰਦਲ ਨੇ ਦੱਸਿਆ ਕਿ ਇਸ ਵੇਲੇ ਵਾਤਾਵਰਨ ਭੱਖਵਾਂ ਮੁੱਦਾ ਹੋਣ ਕਰਕੇ ਕਲੱਬ ਮੈਂਬਰਾਂ ਵੱਲੋਂ ਪੌਦੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਹੋਰ ਵੀ ਕਈ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ। ਜਿੰਦਲ ਨੇ ਦੱਸਿਆ ਕਿ ਕਲੱਬ ਦੇ ਗਠਨ ਮੌਕੇ ਸ਼ੁਰੇਸ਼ ਗੋਇਲ ਪ੍ਰਧਾਨ, ਰਮਨੀਕ ਵਾਲੀਆ ਮੀਤ ਪ੍ਰਧਾਨ, ਆਰ ਐਲ ਬਤਰਾ ਖਜ਼ਾਨਚੀ, ਡਾਕਟਰ ਆਈ ਬੀ ਅੱਗਰਵਾਲ ਡਾਇਰੈਕਟਰ ਅਤੇ ਲੋਕ ਸੰਪਰਕ ਅਧਿਕਾਰੀ ਵਜੋਂ ਉਮੇਸ਼ ਗਰਗ ਦੀ ਨਿਯੁਕਤੀ ਕੀਤੀ ਗਈ ਹੈ।
Punjab Post Daily Online Newspaper & Print Media