Thursday, September 17, 2026

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਚੁਣੇ ਜਾਣ `ਤੇ ਭੁਪਿੰਦਰ ਸਿੰਘ ਸੰਧੂ ਦਾ ਸਵਾਗਤ

ਅਮ੍ਰਿਤਸਰ, 17 ਅਪੈ੍ਰਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਬੀਤੇ ਕੱਲ ਹੋਈ ਚੋਣ ਵਿੱਚ ਮੀਤ ਪ੍ਰਧਾਨ PPN1704201818ਦੀ ਚੁਣੇ ਗਏ ਭੁਪਿੰਦਰ ਸਿੰਘ ਸੰਧੂ ਦਾ ਵਿਰਸਾ ਵਿਹਾਰ ਸੋਸਾਇਟੀ ਵੱਲੋਂ ਸਵਾਗਤ ਕੀਤਾ ਗਿਆ।ਵਿਰਸਾ ਵਿਹਾਰ ਦੇ ਪ੍ਰਧਾਨ ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਜਨਰਲ ਸਕੱਤਰ ਰਮੇਸ਼ ਯਾਦਵ, ਸਕੱਤਰ ਸ਼ਿਵਦੇਵ ਸਿੰਘ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾਂ, ਨਾਟਕਕਾਰ ਗੁਰਿੰਦਰ ਮਕਨਾ, ਨਰਿੰਦਰ ਸਾਂਘੀ, ਮੁਕੇਸ਼ ਕੰੁਦਰਾ, ਬਰਿੰਦਰ ਬੱਬੂ, ਉਮਰਬੀਰ ਸਿੰਘ, ਕੰਵਲ ਰੰਦੇ, ਕੰਵਲਜੀਤ ਸਿੰਘ, ਤਰਨਬੀਰ ਸਿੰਘ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਲੇਖਕ ਧਰਮਿੰਦਰ ਔਲਖ, ਹਰਜੀਤ ਸਿੰਘ ਰਾਜਾਸਾਂਸੀ, ਯਸ਼ਪਾਲ ਝਬਾਲ, ਗੁਰਬਾਜ ਸਿੰਘ ਛੀਨਾ, ਹਰਮੀਤ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ ਭੱਲਾ ਆਦਿ ਨੇ ਸੰਧੂ ਦੀ ਜਿੱਤ ਲਈ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।ਜਿਹਨਾਂ ਵਿਚ ਖਾਸ ਕਰਕੇ ਡਾ. ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਦੇਵ ਸਿੰਘ ਸਿਰਸਾ, ਡਾ. ਤੇਜਵੰਤ ਮਾਨ, ਡਾ. ਅਨੂਪ ਸਿੰਘ, ਡਾ. ਸੁਰਜੀਤ ਸਿੰਘ ਤੇ ਸੁਰਜੀਤ ਜੱਜ ਆਦਿ ਲੇਖਕ ਸ਼ਾਮਿਲ ਹਨ।ਭੁਪਿੰਦਰ ਸਿੰਘ ਸੰਧੂ ਨੇ ਅਕਾਦਮੀ ਵਿੱਚ ਮਾਝੇ ਦੇ ਲੇਖਕ ਭਾਈਚਾਰੇ ਦੀ ਅਵਾਜ਼ ਬਨਣ ਦਾ ਯਕੀਨ ਦਿਵਾਇਆ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply