Thursday, September 17, 2026

ਘਰ ਵਿਚ ਦਾਖਲ ਹੋ ਕੇ ਦੋਨਾਲੀ ਬੰਦੂਕ ਤੇ ਮੋਬਾਇਲ ਚੋੋਰੀ ਦਾ ਦੋਸ਼

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੁਮਟਾਲਾ ਵਿਖੇ ਅਣਪਛਾਤਿਆਂ ਵਲੋਂ ਘਰ ਵਿਚ ਦਾਖਲ ਹੋ ਕੇ ਇੱਕ ਦੋਨਾਲੀ ਬੰਦੂਕ ਅਤੇ ਇੱਕ ਮੋਬਾਿੲਲ ਚੋਰੀ ਕਰ ਲਏ ਜਾਣ ਦੀ ਖਬਰ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿੱਚ ਘਰ ਦੇ ਮਾਲਕ ਨੇ ਕਿਹਾ ਹੇ ਕਿ ਕੱਲ ਉਹ ਪਰਿਵਾਰਕ ਮੈਂਬਰਾਂ ਸਮੇਤ ਤਰਨ ਤਾਰਨ ਰੋਡ ਸਥਿਤ ਬਾਬਾ ਭੂਰੀ ਵਾਲਾ ਡੇਰੇ ਨੇੜੇ ਆਪਣੇ ਸਹੁਰੇ ਸਹੁਰੇ ਘਰ ਗਿਆ ਸੀ ਅਤੇ ਜਦ ਉਹ ਦੁਪਹਿਰੇ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਰਸੋਈ ਦੀ ਗਰਿਲ ਟੁੱਟੀ ਹੋਈ ਸੀ ।ਇਸ ਤੋਂ ਬਾਅਦ ਸਮਾਨ ਚੈਕ ਕਰਨ `ਤੇ ਪਤਾ ਲੱਗਾ ਕਿ ਉਸ ਦੀ .12 ਬੋਰ ਦੀ ਦੋਨਾਲੀ ਬੰਦੂਕ ਅਤੇ ਇੱਕ ਮੋਬਾਇਲ ਫੋਨ ਗੁੰਮ ਸੀ।ਇਸ ਸ਼ਿਕਾਇਤ ਦੇ ਅਧਾਰ `ਤੇ ਪੁਲਿਸ ਵਲੋਂ ਆਈ.ਪੀ.ਸੀ ਦੀ ਧਾਰਾ 457, 380 ਅਤੇ ਅਸਲਾ ਐਕਟ ਦੀ ਧਾਰਾ 25,54,59 ਤਹਿਤ ਕੇਸ ਦਰਜ ਕਰ ਲ਼ਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਚੋਰੀ ਵਿੱਚ ਕਿਸੇ ਜਾਣੂ ਦਾ ਹੱਥ ਹੋ ਸਕਦਾ ਹੈ ਅਤੇ ਅਰੰਭੀ ਗਈ ਜਾਂਚ ਦੌਰਾਨ ਅਸਲੀਅਤ ਸਾਹਮਣੇ ਆਵੇਗੀ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply