Wednesday, March 25, 2026

ਗਰੀਨ ਰਾਈਸ ਚੋਰੀ ਕਰਨ ਦੇ ਦੋਸ਼ `ਚ ਪੰਜ ਨਾਮਜ਼ਦ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਟੀ ਪੁਲਿਸ ਵਲੋਂ ਭਗਤਾਂ ਵਾਲਾ ਦਾਣਾ ਮੰਡੀ ਨੇੜਿਓਂ ਕਥਿਤ ਤੌਰ `ਤੇ ਗਰੀਨ ਰਾਈਸ ਚੋਰੀ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਖਬਰ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੂਰਜ ਵਧਵਾ ਨੇ ਦੱਸਿਆ ਹੈ ਕਿ ਉਸ ਨੇ 9 ਅਪ੍ਰੈਲ ਨੂੰ ਗੁਦਾਮ ਨੂੰ ਤਾਲਾ ਲਾ ਕੇ ਬੰਦ ਕੀਤਾ ਸੀ, ਪਰ ਜਦ ਉਸ ਨੇ ਕੱਲ ਤਾਲਾ ਖੋਲਿਆ ਤਾਂ ਪਤਾ ਲੱਗਾ ਕਿ ਕਿਸੇ ਨੇ ਗੁਦਾਮ ਦੀ ਖਿੜਕੀ ਦਾ ਸ਼ੀਸ਼ਾ ਖੋਹਲ ਕੇ ਗਰੀਨ ਰਾਈਸ ਚੋਰੀ ਕਰ ਲਏ ਹਨ।ਉਸ ਨੇ ਕਿਹਾ ਹੈ ਕਿ ਗਿਣਤੀ ਕਰਨ `ਤੇ 25 ਕਿਲੋ ਦੇ 12 ਅਤੇ 40 ਕਿਲੋ ਦੇ 19 ਤੋੜੇ ਗੁਦਾਮ ਵਿਚੋਂ ਚੋਰੀ ਹੋਏ ਸਨ।ਪੁਲਿਸ ਨੇ ਸੂਰਜ ਵਧਵਾ ਦੀ ਸ਼ਿਕਾਇਤ ਦੇ ਅਧਾਰ `ਤੇ ਹਿੰਮਤਪੁਰਾ ਦੇ ਗੱਗੂ ਤੇ ਸਤਿੰਦਰ, ਪਿੰਡ ਪੰਡੋਰੀ ਦੇ ਬੰਟੀ ਅਤੇ ਭਾਈ ਵੀਰ ਸਿੰਘ ਕਲੋਨੀ ਦੇ ਗੋਲਾ ਤੇ ਕਾਕਾ ਖਿਲਾਫ ਕੇਸ ਦਰਜ ਕੀਤਾ ਹੈ।ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਲਿਖਤੀ ਸ਼ਿਕਾਇਤ `ਤੇ ਸ਼ੱਕੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਖਾਸ ਸੂਚਨਾ ਮਿਲਣ `ਤੇ ਸ਼ੱਕੀਆਂ ਦੀ ਰਿਹਾਇਸ਼ ਤੋਂ ਚੋਰੀ ਦੇ ਕੁੱਝ ਗਰੀਨ ਰਾਈਸ ਬਰਾਮਦ ਵੀ ਕੀਤੇ ਗਏ ਹਨ।ਪੁਲਿਸ ਅਫਸਰ ਨੇ ਕਿਹਾ ਹੈ ਕਿ ਕਥਿਤ ਦੋਸ਼ੀ ਦਾਣਾ ਮੰਡੀ ਤੇ ਨੇੜਲੀਆਂ ਦੁਕਾਨਾਂ ਵਿੱਚ ਮਜ਼ਦੂਰੀ ਕਰਦੇ ਸਨ।ਪੁਲਿਸ ਵਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
 

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply