Tuesday, July 29, 2025
Breaking News

ਵਾਤਾਵਰਨ ਦੀ ਸਾੰਭ-ਸੰਭਾਲ ਲਈ ਦਿਲਬੀਰ ਫਾਊਂਡੇਸ਼ਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਰਸਕਾਰ

ਅੰਮ੍ਰਿਤਸਰ, 19 (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਦੇ ਵਾਤਾਵਰਨ ਦੀ ਸਾੰਭ-ਸੰਭਾਲ ਲਈ ਦਿਲਬੀਰ ਫਾਊਂਡੇਸ਼ਨ ਵੱਲੋਂ ਪਾਏ ਯੋਗਦਾਨ ਵਾਸਤੇ PPN1904201808ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਪੁਰਸਕਾਰ ਨਾਲ ਨਿਵਾਜਿਆ ਗਿਆ।ਫਾਊਂਡੇਸ਼ਨ ਨੂੰ ਇਸ ਸਨਮਾਨ ਲਈ ਉਹਨਾਂ ਵੱਲੋਂ ਜਹਿਰ ਮੁਕਤ ਖੇਤੀ, ਚੇਤਨਾ ਮੁਹਿੰਮਾਂ, ਸ਼ਹਿਰਵਾਸੀਆਂ ਲਈ ਜਹਿਰ ਮੁਕਤ ਭੋਜਨ ਦਾ ਪ੍ਰਬੰਧ ਕਰਨਾ, ਕੁਦਰਤੀ ਖੇਤੀ ਕਰਦੇ ਕਿਸਾਨਾਂ ਨੂੰ ਆਰਗੈਨਿਕ ਬਾਜਾਰ ਦਾ ਪ੍ਰਬੰਧ ਕਰਕੇ ਦੇਣਾ, ਪਲਾਸਟਿਕ ਮੁਕਤ ਵਾਤਾਵਰਨ ਲਈ ਉਪਰਾਲੇ, ਰੁੱਖ ਲਗਾਉਣੇ ਅਤੇ ਹੋਰ ਵਾਤਾਵਰਨ ਦੀ ਸਾੰਭ-ਸੰਭਾਲ ਲਈ ਕੀਤੇ ਗਏ ਕੰਮਾਂ ਦੇ ਆਧਾਰ ਤੇ ਚੁਣਿਆ ਗਿਆ।ਹੋਰ ਖੇਤਰਾਂ ਵਿੱਚ ਇਹ ਪੁਰਸਕਾਰ ਜਨਰਲ ਜੇ.ਜੇ ਸਿੰਘ ਅਤੇ 107 ਸਾਲਾ ਮੈਰਾਥਨ ਚੈਂਪੀਅਨ ਫੌਜਾ ਸਿੰਘ ਨੂੰ ਦਿੱਤਾ ਗਿਆ।ਇਹ ਪੁਰਸਕਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਵਿਰਾਸਤ ਏ ਖਾਲਸਾ ਵਿਖੇ ਸੋਢੀ ਵਿਕਰਮ ਸਿੰੰਘ ਵਲੋਂ ਦਿੱਤੇ ਗਏ ਅਤੇ ਇਸ ਦੀ ਮੇਜਬਾਨੀ ਆਨੰਦਪੁਰ ਸਾਹਿਬ ਵਿਰਾਸਤ ਫਾਊਂਡੇਸ਼ਨ ਵਲੋਂ ਕੀਤੀ ਗਈ।
ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਉਹ ਇਹ ਪੁਰਸਕਾਰ ਆਪਣੀ ਪੂਰੀ ਟੀਮ ਵੱਲੋਂ ਬੜੀ ਨਿਮਰਤਾ ਸਹਿਤ ਸਵੀਕਾਰ ਕਰਦੇ ਹਨ, ਜਿਸ ਟੀਮ ਨੇ ਲਗਾਤਾਰ ਬੜੀ ਸਖਤ ਮਿਹਨਤ ਕਰਦੇ ਹੋਏ ਕਿਸਾਨਾਂ ਅਤੇ ਸ਼ਹਿਰਵਾਸੀਆਂ ਦੀ ਤਰੱਕੀ ਲਈ ਮਦਦ ਕੀਤੀ।ਉਹਨਾਂ ਕਿਹਾ ਕਿ ਦਿਲਬੀਰ ਫਾਊਂਡੇਸ਼ਨ ਪੰਜਾਬ ਵਾਸੀਆਂ ਦੀ ਚੰਗੀ ਸਿਹਤ, ਵਧੀਆ ਵਾਤਾਵਰਨ ਅਤੇ ਕਿਸਾਨ ਦੀ ਖੁਸ਼ਹਾਲੀ ਲਈ ਸੰਸਥਾਵਾਂ ਅਤੇ ਸਰਕਾਰ ਨਾਲ ਮਿਲ ਕੇ ਨਿਰੰਤਰ ਯਤਨ ਕਰਦੀ ਰਹੇਗੀ।
ਜਿਕਰਯੋਗ ਹੈ ਕਿ 1 ਅਪ੍ਰੈਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਪਲਾਸਟਿਕ ਦਾ ਬਦਲ ਮੱਕੀ ਤੋਂ ਬਣਿਆ ਹੋਇਆ ਜੋ ਲਿਫਾਫਾ ਵਰਤਣਾ ਸ਼ੁਰੂ ਕੀਤਾ ਹੈ ਉਹ ਵੀ ਦਿਲਬੀਰ ਫਾਊਂਡੇਸ਼ਨ ਦੇ ਯਤਨਾਂ ਸੱਦਕਾ ਹੀ ਸੰਭਵ ਹੋਇਆ ਹੈ।ਪ੍ਰਧਾਨ ਗੁਨਬੀਰ ਸਿੰਘ ਨੇ ਕੁਦਰਤੀ ਖੇਤੀ ਕਰਦੇ ਹੋਏ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਆਦਾ ਪਾਣੀ ਲੈਣ ਵਾਲੀਆਂ ਫਸਲਾਂ ਜਿਵੇਂ ਝੋਨਾ ਆਦਿ ਨਾ ਲਗਾਉਣ ਦਾ ਸੱਦਾ ਦਿੱਤਾ ਅਤੇ ਉਸ ਦੀ ਜਗਾ `ਤੇ ਬਿਨਾ ਖਾਦਾਂ ਅਤੇ ਜਹਿਰੀਲੀਆਂ ਦਵਾਈਆਂ ਤੋਂ ਬਾਜਰਾ, ਸਬਜੀਆਂ, ਫਲ ਆਦਿ ਲਗਾਉਣ ਤੇ ਜੋਰ ਦਿੱਤਾ।ਉਹਨਾਂ ਨੇ ਇਸ ਗੱਲ ਤੇ ਖੁਸ਼ੀ ਜਾਹਿਰ ਕੀਤੀ ਕਿ ਛੇ ਸਾਲ ਪਹਿਲਾਂ ਉਹਨਾਂ ਵੱਲੋਂ ਇੱਕ ਅਮ੍ਰਿਤਸਰ ਵਿਖੇ ਨਾਅਰਾ ‘ਮੇਰਾ ਸ਼ਹਿਰ, ਮੇਰਾ ਮਾਣ, ਮੇਰੀ ਜਿੰਮੇਵਾਰੀ’ ਦਿੱਤਾ ਸੀ ਅਤੇ 15 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਵਿਖੇ ਚਲਾਏ ਸਫਾਈ ਅਭਿਆਨ ਵਿੱਚ ਇਸ ਨਾਅਰੇ ਨੂੰ ਅਮਲ ਵਿੱਚ ਲਿਆਂਦਾ ਗਿਆ।ਉਹਨਾਂ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ  ਪ੍ਰਤੀ ਆਪਣੀ ਵਚਨਬੱਧਤਾ ਵੀ ਦੁਹਰਾਈ।    

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply