Wednesday, April 1, 2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵਲੋਂ ਗੁਰਮਤਿ ਸਮਾਗਮ 21 ਅਪ੍ਰੈਲ ਨੂੰ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਗਰੀਬਾਂ, ਅਨਾਥਾਂ ਅਤੇ ਲੋੜਵੰਦ ਰੋਗੀਆਂ ਦੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸੇਵਾ ਕਰ ਰਹੀ ਸਥਾਨਕ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਲਾਨਾ ਧੰਨਵਾਦ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਦਿਨ ਸ਼ਨੀਵਾਰ 21 ਅਪ੍ਰੈਲ ਨੂੰ ਸ਼ਾਮ 6:00 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਅਜੀਤ ਨਗਰ ਈਸਟ ਮੋਹਨ ਨਗਰ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।
ਚੇਅਰਮੈਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਹਰਿੰਦਰ ਸਿੰਘ ਰੋਮੀ ਅਖੰਡ ਕੀਰਤਨੀ ਜੱਥਾ, ਭਾਈ ਗੁਰਵਿੰਦਰ ਸਿੰਘ ਰਿੰਕੂ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ, ਜਦਕਿ ਬੀਬੀ ਅਮਰਜੀਤ ਕੌਰ ਪ੍ਰਚਾਰਕ ਭਾਈ ਘਨ੍ਹਈਆ ਵੱਲੋਂ ਚਲਾਈ ਲਹਿਰ ਪ੍ਰਤੀ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਪੇਸ਼  ਕਰਨਗੇ।ਸਮਾਗਮ ਵਿਚ ਡਾ. ਨੌਰੰਗ ਸਿੰਘ ਮਾਂਗਟ ਸਮਾਜ ਸੇਵਕ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਲੁਧਿਆਣਾ ਨੂੰ `ਭਾਈ ਘਨ੍ਹਈਆ ਜੀ ਸੇਵਾ ਐਵਾਰਡ` ਨਾਲ ਸਨਮਾਨਿਤ ਕੀਤਾ ਜਾਵੇਗਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply