ਓਵਰ ਲੋਡਿੰਗ ਟਰੱਕਾਂ ਦੇ ਹੋਣਗੇ ਚਲਾਨ ਤੇ ਪਟਾਖੇ ਮਾਰਨ ਵਾਲੇ ਮੋਟਰਸਾਈਕਲ ਕੀਤੇ ਜਾਣਗੇ ਬਾਉਂਡ
ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਸੜਕ ਸੁਰੱਖਿਆ ਸਪਤਾਹ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਮਲਦੀਪ ਸਿੰਘ ਸੰਘਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ।ਇਸ ਹਫਤੇ ਬੱਸ ਸਟੈਂਡ ਵਿਖੇ ਅੱਖਾਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ ਟੈਸਟ ਕੀਤੀਆਂ ਜਾਣਗੀਆਂ।
ਸੰਘਾ ਨੇ ਅੱਗੇ ਦੱਸਿਆ ਕਿ ਇਸ ਸਪਤਾਹ ਦੌਰਾਨ ਸਾਰਾ ਹਫ਼ਤਾ ਪ੍ਰਦੂਸ਼ਣ ਚੈਕਅਪ ਕੈਂਪ ਵੀ ਲਗਾਏ ਜਾਣਗੇ ਜਿੰਨਾਂ ਵਿੱਚ ਆਟੋ ਕਮਰੀਸ਼ੀਅਲ ਵਾਹਨਾਂ ਅਤੇ ਹੋਰ ਵਾਹਨਾਂ ਦੇ ਪ੍ਰਦੂਸ਼ਣ ਚੈਕ ਕੀਤੇ ਜਾਣਗੇ।ਸੰਘਾ ਨੇ ਦੱਸਿਆ ਕਿ ਓਵਰ ਲੋਡਿੰਗ ਗੱਡੀਆਂ ਦੇ ਚਲਾਨ ਕੱਟ ਕੇ ਇਨ੍ਹਾਂ ਨੂੰ ਬਾਉਂਡ ਵੀ ਕੀਤਾ ਜਾਵੇਗਾ।੍ਰਸੰਘਾ ਨੇ ਰਿਜਨਲ ਟਰਾਂਸਪੋਰਟ ਅੰਮ੍ਰਿਤਸਰ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਹਾਈਵੇ ਤੇ ਵੱਧ ਤੋਂ ਵੱਧ ਨਾਕੇ ਲਗਾਉਣ ਅਤੇ ਓਵਰ ਲੋਡਿੰਗ ਗੱਡੀਆਂ ਦੀ ਚੈਕਿੰਗ ਕਰਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਟੈ੍ਰਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਣ ਚਾਲਕਾਂ ਦੇ ਚਲਾਨ ਕੀਤੇ ਜਾਣ।ਉਨ੍ਹਾਂ ਕਿਹਾ ਕਿ ਗਲਤ ਸਾਈਡ ਆਉਣ ਵਾਲੇ ਅਤੇ ਰੈਡ ਲਾਈਟ ਕਰਾਸ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।ਸੰਘਾ ਨੇ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ ਤੇ ਕੀਤੇ ਨਜਾਇਜ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ।
ਕੰਵਲਜੀਤ ਸਿੰਘ ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਨੇ ਦੱਸਿਆ ਕਿ ਪਟਾਖੇ ਮਾਰਨ ਵਾਲੇ ਮੋਟਰਸਾਈਕਲਾਂ ਬਾਉਂਡ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਣ ਪਾਲਿਸੀ ਅਧੀਨ ਸਕੂਲਾਂ ਦੀਆਂ ਬੱਸਾਂ ਨੂੰ ਚੈਕ ਕੀਤਾ ਜਾ ਰਿਹਾ ਹੈ ਅਤੇ ਊਣਤਾਈਆਂ ਪਾਏ ਜਾਣ ਵਾਲੇ ਵਾਹਣਾਂ ਨੂੰ ਬੰਦ ਵੀ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਪੀ.ਸੀ.ਐਸ ਅਧਿਕਾਰੀ ਸ਼ਵਰਾਜ ਸਿੰਘ ਬੱਲ, ਉਪ ਜਿਲ੍ਹਾ ਸਿਖਿਆ ਅਫਸਰ ਮੈਡਮ ਰੇਖਾ ਮਹਾਜਨ, ਇੰਸਪੈਕਟਰ ਕੁਲਦੀਪ ਕੌਰ, ਇੰਸਪੈਕਟਰ ਹਰਪਾਲ ਸਿੰਘ, ਟ੍ਰੈਫਿਕ ਮਾਰਸ਼ਲ ਸੁਰਿੰਦਰਪਾਲ ਸਿੰਘ ਤੇ ਸ਼ਿਵ ਕੁਮਾਰ ਸੈਕਸ਼ਨ ਅਫਸਰ ਵੀ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media