Thursday, June 25, 2026

ਕੇ.ਵੀ.ਕੇ ਨੁਰਮਹਿਲ ਜਲੰਧਰ ਵਿਖੇ ਨਾੜ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਮੁਹਿੰਮ

ਜਲੰਧਰ, 20 ਅਪ੍ਰੈਲ (ਪੰਜਾਬ ਪੋਸਟ ਬਿਉਰੋ) -ਕ੍ਰਿਸ਼ੀ ਵਿਗਿਆਨ ਕੇਂਦਰ ਨੁਰਮਹਿਲ ਵਲੋ ਫਸਲਾ ਦੀ ਰਹਿੰਦ ਖੁੰਦ ਨੂੰ ਜਲਾਉਣ ਤੇ ਰੋਕਣ ਲਈ ਮੁਹਿੰਮ Parali Kissanਸ਼ੁਰੁਆਤ ਕੀਤੀ ਗਈ।ਮੁੱਖ ਮਹਿਮਾਨ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਡਾ. ਰਾਜਵੀਰ ਸਿੰਘ ਡਾਇਰੈਕਟਰ  ਅਟਾਰੀ ਨੇ ਮੁਹਿੰਮ ਨੂੰ ਹਰੀ ਝੰਡੀ ਦੇ ਕੇ ਚਾਲੁ ਕੀਤਾ।ਕ੍ਰਿਸ਼ੀ ਵਿਗਿਆਨ ਕੇਂਦਰ ਵਲੋ ਤਿਆਰ ਕੀਤਾ ਟੈਕਨੀਕਲ  ਐਗਜ਼ੀਬੀਟ ਦੀ ਘੁੰਢ ਚੁੱਕਾਈ ਵੀ ਕੀਤੀ ਗਈ।ਜਿਸ ਵਿਚ ਸਰੋਤ-ਸੰਭਾਲ ਤਕਨੀਕਾਂ, ਕੀੜੇ ਮਕੋੜੇ ਤੇ ਬਿਮਾਰੀਆਂ ਦੀ ਰੋਕਥਾਮ, ਫਲ ਅਤੇ ਸਬਜੀਆਂ ਦੀ ਬਗੀਚੀ, ਤੱਤਾਂ ਦੀ ਘਾਟ ਅਤੇ ਸੋਲਰ ਊਰਜਾ ਦੀ ਵਰਤੋ ਦੇ ਤਰੀਕੇ ਬਾਰੇ ਜਾਣਕਾਰੀ ਉਪਲੱਬਧ ਹੈ।
                     ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਬਚਾਉਣ ਲਈ ਪੀ.ਏ.ਯੁ ਦੀਆਂ ਤਕਨੀਕਾਂ ਉਪਨਾਉਣ ਲਈ ਪ੍ਰੇਰਿਆ ਡਾ. ਰਾਜਵੀਰ ਸਿੰਘ ਨੇ ਕਿਸਾਨਾਂ ਨਾਲ ਰਹਿੰਦ ਖੁੰਦ ਨੂੰ ਸਾੜਣ ਦੇ ਨਤੀਜਿਆਂ ਬਾਰੇ ਜਾਣੁ ਕਰਵਾਇਆ ਡਾ. ਕੁਲਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ ਨੇ ਕਿਸਾਨਾਂ ਨੂੰ ਕੇ.ਵੀ.ਕੇ ਦੀਆਂ ਗਤਿਵਿਧਿਆਂ ਬਾਰੇ ਜਾਣੁ ਕਰਵਾਇਆ।ਡਾ. ਮਨਿੰਦਰ ਸਿੰਘ ਨੇ ਕਿਸਾਨਾਂ ਨੂੰ ਪੀ.ਏ.ਯੁ ਦੀਆਂ ਸਿਫਾਰਿਸ਼ ਕਿਸਮਾਂ ਬਾਰੇ ਜਾਣਕਾਰੀ ਦਿਤੀ ਡਾ. ਬਲਬੀਰ ਕੌਰ ਨੇ ਕਿਸਾਨਾਂ ਨੂੰ ਘਰੇਲੁ ਬਗੀਚੀ ਲਗਾਉਣ ਬਾਰੇ ਪ੍ਰੇਰਿਆ ਡਾ. ਅਰਪਨ ਨੇ ਕਿਸਾਨਾਂ ਨੂੰ ਮਿਟੀ ਤੇ ਪਾਣੀ ਪਰਖ ਕਰਾਉਣ ਲਈ ਜ਼ੋਰ ਦਿਤਾ ਡਾ. ਰਿਤੁ ਰਾਜ ਨੇ ਦੀ ਬੀਜ ਦੀ ਸੋਧ ਬਾਰੇ ਜਾਣਕਾਰੀ ਦਿਤੀ ਡਾ. ਰੁਪਿੰਦਰ ਚੰਦੇਲ ਨੇ ਮਸ਼ੀਨਰੀ ਨਾਲ ਸੰਬਧਿਤ ਜਾਣਕਾਰੀ ਦਿਤੀ ਡਾ. ਕੰਚਨ ਨੇ ਖਾਦ ਦੀ ਸਾਭ-ਸੰਭਾਲ ਦੀ ਜਾਣਕਾਰੀ ਦਿਤੀ ਅਖੀਰ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਡਾ. ਰਾਜਵੀਰ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨੁਰਮਹਿਲ ਵਲੋ ਕੀਤੇ ਗਏ ਖੇਤੀ ਨਾਲ ਸੰਬਧਿਤ ਉਪਰਾਲਿਆ ਦੀ ਸ਼ਲਾਘਾ ਕੀਤੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply