
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ:) ਵੱਲੋਂ ਸਤਪਾਲ ਅਜ਼ਾਦ ਨੂੰ ਸਮਰਪਿਤ ਸਕੂਲ ਦੇ ਵਿਦਿਆਰਥੀਆਂ ਦੀ ਪੰਜਵੀ ਏਕਲ ਗਾਇਨ ਪ੍ਰਤੀਯੋਗਤਾ ਸਵੇਰੇ ਲਾਇਬਰੇਰੀ ਵਿਖੇ ਕਰਵਾਈ ਗਈ ।ਪ੍ਰਤੀਯੋਗਤਾ ਦਾ ਉਦਘਾਟਨ ਜਸਵੀਰ ਬਰਾੜ ਚੇਅਰਮੈਨ ਕੋਅਪਰੈਟਿਵ ਬੈਂਕ ਅਤੇ ਉੱਘੇ ਸਮਾਜ ਸੇਵੀ ਦਰਸ਼ਨ ਵਾਲੀਆ ਵਲੋਂ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 45 ਤੋ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਜਨਰਲ ਸਕੱਤਰ ਕੁਲਦੀਪ ਧੀਂਗੜਾ ਨੇ ਮੰਚ ਸੰਚਾਲਣ ਦੀ ਭੂਮਿਕਾ ਨਿਭਾਈ।ਪ੍ਰਧਾਨ ਡਾ ਐਚ ਐਸ ਧਾਲੀਵਾਲ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹਾਂ ਦੇ ਨਾਲ ਨਕਦ ਇਨਾਮ ਵੀ ਦਿਤੇ ਗਏ।ਸੀਨੀਅਰ ਗਰੁੱਪ ਵਿਚ ਆਰੀਆ ਮਾਡਲ ਸਕੂਲ ਦਾ ਵਿਦਿਆਰਥੀ ਗੁਰਪ੍ਰੀਤ ਅਤੇ ਜੂਨੀਅਰ ਗਰੁੱਪ ਵਿਚ ਸਰੂਤੀ ਦੀਕੀਸ਼ਤ ਨੂੰ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ‘ਤੇ ਹੋਰਨਾਂ ਤੋ ਇਲਾਵਾ ਪੀ ਡੀ ਗੋਇਲ, ਐਚ ਐਸ ਮੋਖਾ, ਸ੍ਰੀਮਤੀ ਸਾਂਤੀ ਜਿੰਦਲ, ਪਰਵੀਨ ਗਰਗ, ਪਰਮਿੰਦਰ, ਅਰਵਿੰਦ ਮਹਿਤਾ, ਪ੍ਰਫੂਲ ਜੈਨ, ਜਗਦੀਪ ਧੀਂਗੜਾ, ਮਦਨ ਲਾਲ ਮੋਂਗਾ, ਪਵਨ ਤਾਇਲ, ਆਦਿ ਹਾਜ਼ਰ ਸਨ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media