
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) -ਵਿਰਾਸਤੀ ਪਿੰਡ ਜੈਪਾਲਗੜ੍ਹ ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ‘ਤੀਆਂ ਤੀਜ ਦੀਆਂ’ ਧੂਮ ਧੜੱਕੇ ਨਾਲ ਸ਼ੁਰੂ ਹੋਈਆਂ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀਮਤੀ ਵੀਨਸ ਗਰਗ ਧਰਮਪਤਨੀ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸ਼ਿਰਕਤ ਕੀਤੀ ਅਤੇ ਔਰਤਾਂ ਦੇ ਨਾਲ ਰਲਕੇ ਗਿੱਧੇ ਵਿੱਚ ਭਾਗ ਲਿਆ। ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ ਨੇ ਮੁੱਖ ਮਹਿਮਾਨ ਸਮੇਤ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿੱਚ ਸਾਡੇ ਸਮਾਜ ਦੀਆਂ ਔਰਤਾਂ ਅਤੇ ਖਾਸ ਕਰਕੇ ਬੱਚੇ ਤੀਆਂ ਦੇ ਇਸ ਪਵਿੱਤਰ ਤਿਉਹਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਜੋ ਕਿ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਆਪਣੇ ਵਿਰਸੇ ਨੂੰ ਭੁੱਲ ਜਾਣਾ ਆਪਣੇ ਆਪ ਵਿੱਚ ਇੱਕ ਵੱਡਾ ਤਾਨਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਵਿਰਾਸਤੀ ਖੇਡਾਂ, ਤਿਉਹਾਰਾਂ ਅਤੇ ਰੀਤੀ ਰਿਵਾਜ਼ਾਂ ਪ੍ਰਤੀ ਆਪ ਅਤੇ ਲੋਕਾਂ ਨੂੰ ਪ੍ਰੇਰ ਦੀ ਰਹਿੰਦੀ ਅਤੇ ਆਉਂਦੇ ਸਮੇਂ ਵਿੱਚ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਤੇ ਲੜ ਲਾਉਣ ਲਈ ਉਪਰਾਲੇ ਕਰਦੀ ਰਹੇਗੀ। ਜਿਸ ਵਿੱਚ ਸ਼ਹਿਰੀ ਖੇਤਰ ਤੋਂ ਇਲਾਵਾ ਨੇੜਲੇ ਪਿੰਡਾਂ ਵਿੱਚੋਂ ਔਰਤਾਂ, ਬੱਚਿਆਂ ਨੇ ਚਾਈਂ-ਚਾਈਂ ਸ਼ਿਰਕਤ ਕੀਤੀ। ਤੀਆਂ ਦੇ ਇਸ ਤਿਉਹਾਰ ਮੌਕੇ ਔਰਤਾਂ ਦੇ ਗਿੱਧਾ ਅਤੋ ਬੋਲੀਆਂ, ਮਹਿੰਦੀ ਲਗਾਉਣ, ਮਿੱਡੀਆਂ ਗੁੰਦਣ, ਨਾਲੇ ਬੁਨਣ, ਸੇਵੀਆਂ ਵੱਟਣ ਅਤੇ ਮਟਕਾ ਦੋੜ ਦੇ ਮੁਕਾਬਲੇ ਰੌਚਕ ਰਹੇ ਜਿਨ੍ਹਾਂ ‘ਚ ਸ਼ਹਿਰੀ ਔਰਤਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਅਤੇ ਜੇਤੂਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਫਾਊਂਡੇਸ਼ਨ ਦੇ ਸਮੁੱਚੇ ਮਰਦ ਅਤੇ ਔਰਤ ਮੈਂਬਰਾਂ ਜਿਹਨਾਂ ਵਿੱਚ ਉਘੇ ਹਾਸਰਸ ਕਲਾਕਾਰ ਸਰੂਪ ਪਰਿੰਦਾ, ਇੰਦਰਜੀਤ ਸਿੰਘ, ਡੀ.ਸੀ ਸ਼ਰਮਾ, ਪਵਨ ਸ਼ਰਮਾ, ਜਗਤਾਰ ਭੰਗੂ, ਪਰਮਦੀਪ ਢਿੱਲੋਂ, ਬਲਵਿੰਦਰ ਭੋਲਾ, ਗੁਰਅਵਤਾਰ ਗੋਗੀ, ਬੀਬੀ ਸੁਰਜੀਤ ਕੌਰ ਹਾਜੀਰਤਨ, ਬੀਬੀ ਸੁਰਿੰਦਰ ਕੌਰ, ਮੈਡਮ ਹਰਪਿੰਦਰ ਕੌਰ, ਮੈਡਮ ਸੁਖਰਾਜ ਕੌਰ, ਮੈਡਮ ਕਮਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਲਕੀਤ ਕੌਰ ਨੇ ਵਿਸ਼ੇਸ਼ ਸਹਿਯੋਗ ਪਾਇਆ। ਸਮੁੱਚੇ ਪ੍ਰੋਗਰਾਮ ਦੌਰਾਨ ਮੈਡਮ ਹਰਭਜਨ ਕੌਰ ਭਾਈਰੂਪਾ, ਮੈਡਮ ਬਲਵਿੰਦਰ ਕੌਰ ਢਿੱਲੋਂ ਅਤੇ ਮੈਡਮ ਬਲਵਿੰਦਰ ਕੌਰ ਨੇਹੀਆਂਵਾਲਾ ਨੇ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media