ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੇਡਮੀ ਆਫ ਫਾਈਨ ਆਰਟ ਵਿਖੇ 17 ਉਘੇ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਮੁੱਖ ਮਹਿਮਾਨ ਸ਼੍ਰੀਮਤੀ ਤਜਿੰਦਰ ਛੀਨਾ ਨੇ ਇਸ ਦਾ ਉਦਘਾਟਨ ਕੀਤਾ।ਜਨਰਲ ਸੈਕਟਰੀ ਆਰਟ ਗੈਲਰੀ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਵਿਸਾਖੀ ਮੋਕੇ `ਵਾਟਰ ਕਲਰ ਐਕਜ਼ੀਬਿਸ਼ਨ` ਦੇ ਬੈਨਰ ਹੇਠ ਲੱਗੀ ਵਰਕਸ਼ਾਪ ਦੌਰਾਨ ਵੱਖ-ਵੱਖ ਕਲਾਕਾਰਾਂ ਵਲੋਂ ਬਣਾਈਆਂ ਗਈਆਂ ਪੇਂਟਿੰਗਾਂ ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ।ਇਹਨਾਂ ਆਰਟਿਸਟਾਂ ਵਿੱਚ ਡਾ. ਗੋਪਾਲ ਕਰੋੜੀਵਾਲ, ਓ.ਪੀ ਵਰਮਾ, ਕੁਲਵੰਤ ਸਿੰਘ ਗਿੱਲ, ਕਵਲ ਸਹਿਗਲ, ਅਤੁਲ ਮੇਹਰਾ, ਰਵਿੰਦਰ ਢਿੱਲੋਂੋ, ਸ਼੍ਰੀਮਤੀ ਗੁਰਪ੍ਰੀਤ ਕੋਰ, ਨਰਿੰਦਰ ਸਿੰਘ, ਤੇਜਵੰਤ ਸਿੰਘ, ਡਾ. ਜਸਪਾਲ ਸਿੰਘ ਅਤੇ ਡਾ. ਅਜੀਤ ਸਿੰਘ ਜੱਬਲ ਹੋਸ਼ਿਆਰਪੁਰ, ਹਰਮਨ ਸਿੰਘ ਜਲੰਧਰ, ਡਾ. ਕੇ.ਐਸ ਮਨਚੰਦਾ, ਸੁਖਪਾਲ ਸਿੰਘ, ਗੁਲਸ਼ਨ ਸਿਧਾਨਾ, ਧਰਮਿੰਦਰ ਸ਼ਰਮਾ, ਪਿ੍ਰੰਅਕਾ ਸ਼ਰਮਾ ਆਦਿ ਸ਼ਾਮਲ ਹਨ।ਮੁੱਖ ਮਹਿਮਾਨ ਸ਼੍ਰੀਮਤੀ ਤਜਿੰਦਰ ਛੀਨਾ ਅਤੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਆਦਿ ਵਲੋਂ ਆਰਟਿਸਟਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਸਾਰੇ ਕਲਾਕਾਰਾਂ ਨੂੂੰ ਸਨਮਾਨ ਪੱਤਰ ਅਤੇ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media