ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਤਕਰੀਬਨ 21 ਸਾਲਾਂ ਤੋਂ ਗਰੀਬ, ਅਨਾਥ ਤੇ ਲੋੜਵੰਦ ਰੋਗੀਆਂ ਨੂੰ ਹਸਪਤਾਲਾਂ ਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਸਲਾਨਾ ਧੰਨਵਾਦ ਦਿਵਸ `ਤੇ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਤੇਗ ਬਹਾਦਰ ਈਸਟ ਮੋਹਨ ਨਗਰ ਵਿਖੇ ਕਰਵਾਇਆ ਗਿਆ।ਪੰਥ ਦੇ ਉਘੇ ਰਾਗੀ ਜਥਿਆਂ ਭਾਈ ਹਰਿੰਦਰ ਸਿੰਘ ਰੋਮੀ, ਅਖੰਡ ਕੀਰਤਨੀ ਜੱਥਾ, ਭਾਈ ਗੁਰਮੀਤ ਸਿੰਘ ਕੋਮਲ, ਭਾਈ ਗੁਰਵਿੰਦਰ ਸਿੰਘ ਰਿੰਕੂ ਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ ਅਤੇ ਪ੍ਰਚਾਰਕ ਬੀਬੀ ਅਮਰਜੀਤ ਕੌਰ ਨੇ ਭਾਈ ਘਨ੍ਹਈਆ ਸੁਸਾਇਟੀ ਦਅਿਾਂ ਗੀਵਿਧੀਆਂ ਬਾਰੇ ਚਾਨਣਾ ਪਾਇਆ।
ਭਾਈ ਮਨਜੀਤ ਸਿੰਘ ਚੇਅਰਮੈਨ, ਡਾ. ਬਲਜਿੰਦਰ ਸਿੰਘ ਪ੍ਰਧਾਨ, ਗੁਰਬਖਸ਼ ਸਿੰਘ ਬੱਗਾ ਜਨਰਲ ਸਕੱਤਰ ਅਤੇ ਹੋਰ ਮੈਂਬਰਾਂ ਵੱਲੋਂ ਲੁਧਿਆਣਾ ਵਿਖੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਚਲਾ ਰਹੇ ਸਮਾਜ ਸੇਵੀ ਡਾ. ਨੌਰੰਗ ਸਿੰਘ ਮਾਂਗਟ ਨੂੰ `ਭਾਈ ਘਨ੍ਹਈਆ ਜੀ ਸੇਵਾ ਐਵਾਰਡ` ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਕਾਫੀ ਗਿਣਤੀ `ਚ ਸੰਗਤਾਂ ਤੋਂ ਇਲਾਵਾ ਸੁਰਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਜੋਗਿੰਦਰ ਸਿੰਘ ਟੰਡਨ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਪਵਨ ਕੁਮਾਰ, ਚਰਨਜੀਤ ਸਿੰਘ ਵਾਲੀਆ, ਭਾਈ ਜਸਬੀਰ ਸਿੰਘ, ਡਾ. ਰਣਜੀਤ ਸਿੰਘ ਬੁੱਟਰ, ਡਾ. ਅਮਰੀਕ ਸਿੰਘ, ਇੰਜ. ਦਰਸ਼ਨ ਸਿੰਘ ਚਾਨੀ, ਭਾਈ ਬਲਬੀਰ ਸਿੰਘ, ਧਰਮ ਬੀਰ ਸਿੰਘ, ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media