Wednesday, October 28, 2026

ਪੰਜਾਬ ਸਰਕਾਰ ਵਲੋਂ ਪੀੜਤ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ ਮੁਆਵਜ਼ਾ – ਗੋਲਡੀ

PPN2404201812ਧੂਰੀ, 24 ਅਪ੍ਰੈਲ (ਪੰਜਾਬ ਪੋਸਟ- ਪਰਵੀਨ ਗਰਗ) – ਪਿਛਲੇ ਦਿਨੀਂ ਧੂਰੀ ਹਲਕੇ ਦੇ ਪਿੰਡ ਲੱਡਾ, ਬੇਨੜਾ, ਮਾਨਵਾਲਾ ਸਮੇਤ ਹੋਰ ਕਈ ਪਿੰਡਾਂ ’ਚ ਕੁਦਰਤੀ ਆਫ਼ਤ ਕਾਰਨ ਜੋ ਕਿਸਾਨਾਂ ਦੀ ਫ਼ਸਲ ਅੱ ਦੀ ਭੇਟ ਚੜ ਗਈ ਸੀ। ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸਥਾਨਕ ਮਾਰਕੀਟ ਕਮੇਟੀ ਵਿਖੇ ਪੀੜਤ ਕਿਸਾਨਾਂ, ਆੜ੍ਹਤੀਆਂ ਅਤੇ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ।ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਉਹ ਇੱਕ ਮੁਹਿੰਮ ਚਲਾਉਣ ਜਾ ਰਹੇ ਹਨ, ਜਿਸ ਤਹਿਤ ਹਰ ਇੱਕ ਪਿੰਡ ਵਿਚੋਂ ਕਣਕ, ਤੂੜੀ ਇਕੱਠੀ ਕਰਨ ਦੇ ਨਾਲ ਨਾਲ ਪਰਿਵਾਰਾਂ ਨੂੰ ਰਾਹਤ ਦੇਣ ਦੀ ਵਿਉਂਤਬੰਦੀ ਉਲੀਕੀ ਗਈ ਹੈ।ਆਉਣ ਵਾਲੇ ਦਿਨਾਂ ’ਚ ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਪਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਾਲੀਆ ਟੈਂਕੀਆਂ ਉੱਪਰ ਪੰਪ ਫਿੱਟ ਕਰਵਾ ਕੇ ਉਸ ਨਾਲ ਲੰਮੀ ਪਾਈਪ ਲਗਵਾ ਕੇ ਇੱਕ ਕੰਪਰੈਸ਼ਰ ਵਾਂਗ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਨ, ਤਾਂ ਜੋ ਕਿਸੇ ਵੀ ਸਮੇਂ ਅੱਗ ਲੱਗਣ `ਤੇ ਤੁਰੰਤ ਕਾਬੂ ਪਾਇਆ ਜਾ ਸਕੇ।ਉਨ੍ਹਾਂ ਆੜ੍ਹਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੁਦਰਤ ਦੀ ਕਰੋਪੀ ਨਾਲ ਅੱਗ ਲੱਗਣ ਵਾਲੇ ਕਿਸਾਨਾਂ ਨੂੰ ਵਿਆਜ ਦੀ ਛੋਟ ਦੇਣ।ਵਿਧਾਇਕ ਗੋਲਡੀ ਖੰਗੂੜਾ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਫ਼ੈਸਲੇ ਦਾ ਲੋਕਾਂ ਨੇ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸੈਕਟਰੀ ਡੀਨ ਪਾਲ, ਗੁਰਪਿਆਰ ਸਿੰਘ ਧੂਰਾ ਸਕੱਤਰ ਪੰਜਾਬ ਕਾਂਗਰਸ, ਤਾਰਾ ਬੇਨੜਾ, ਯੂਥ ਕਾਂਗਰਸ ਪ੍ਰਧਾਨ ਮਿੱਠੂ ਲੱਡਾ, ਮੁਨੀਸ਼ ਗਰਗ ਚੇਅਰਮੈਨ ਆਸ਼ੀਰਵਾਦ ਫਾਊਂਡੇਸ਼ਨ, ਇੰਦਰਜੀਤ ਸਿੰਘ ਮਰਾਹੜ, ਵਿਕਰਾਂਤ ਚੱਠਾ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਰਜਨੀਸ਼ ਧੀਰ, ਚਮਕੌਰ ਸਿੰਘ ਕੁਭੜਵਾਲ, ਆੜ੍ਹਤੀਾਂ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਅਵਤਾਰ ਸਿੰਘ ਬਬਲੀ, ਇੰਦਰਪਾਲ ਗੋਲਡੀ, ਮਿੱਠਾ ਬਰੜਵਾਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply