Tuesday, November 10, 2026

ਮੋਬਾਇਲ ਕੰਪਨੀ ਡਾਟਾਵਿੰਡ `ਚ ਹੋਈ ਲੁੱਟ ਸਬੰਧੀ 1 ਔਰਤ ਸਮੇਤ 4 ਗ੍ਰਿਫਤਾਰ

ਅੰਮ੍ਰਿਤਸਰ, 24 ਅਪੈ੍ਰਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਬਹੁਚਰਚਿਤ ਡਾਟਾਵਿੰਡ ਮੋਬਾਇਲ ਕੰਪਨੀ ਵਿਖੇ ਹੋਈ ਚੋਰੀ ਤੇ ਲੁੱਟ ਦੀ ਵਾਰਦਾਤ ਸਬੰਧੀ PPN2404201813ਅੰਮ੍ਰਿਤਸਰ ਪੁਲਿਸ ਨੂੰ ਕਾਮਯਾਬੀ ਮਿਲੀ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ.ਸੀ.ਪੀ ਸਾਊਥ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ਼੍ਰੀਵਾਸਤਵ ਦੇ ਹੁਕਮਾਂ ਅਨੁਸਾਰ ਸ਼ਹਿਰ `ਚ ਹੋ ਰਹੀਆ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ ਇੰਸਪੈਕਟਰ ਨੀਰਜ ਕੁਮਾਰ ਦੀ ਦੇਖ ਰੇਖ ਵਿਚ ਗਠਿਤ ਇਕ ਟੀਮ, ਜਿਸ ਵਿਚ ਏ.ਐਸ.ਆਈ ਸ਼ਰਨਜੀਤ ਪੁਲਿਸ ਚੌਂਕੀ ਇੰਚਾਰਜ ਜੋਗਿੰਦਰ ਸਿੰਘ ਪਰਮਾਰ ਅਤੇ ਏ.ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਇਕ ਵਿਸ਼ੇਸ਼ ਕਾਰਵਾਈ ਤਹਿਤ ਦੋਸ਼ੀ ਕਾਲੂ ਪੁੱਤਰ ਰਾਮ ਪ੍ਰਕਾਸ਼ ਵਾਸੀ ਕੋਟ ਮਿੱਤ ਸਿੰਘ ਤਰਨ ਤਾਰਨ ਰੋਡ ਅਤੇ ਬੰਟੀ ਪੁੱਤਰ ਰਾਜਬੀਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ, ਰਾਕੇਸ਼ ਕੁਮਾਰ ਉਰਫ ਭੋਲੂ ਪੁੱਤਰ ਰਾਜੂ ਵਾਸੀ ਚਮਰੰਗ ਰੋਡ ਅਤੇ ਇਹਨਾਂ ਦੇ ਨਾਲ ਇਕ ਮਹਿਲਾ ਦੋਸ਼ੀ ਸਰਬਜੀਤ ਕੌਰ ਪਤਨੀ ਫਕੀਰ ਸਿੰਘ ਵਾਸੀ ਭਾਈ ਮੰਝ ਰੋਡ ਅੰਮ੍ਰਿਸਤਰ ਨੂੰ ਕਾਬੂ ਕੀਤਾ ਹੈ।ਪੁੱਛਗਿਛ ਦੌਰਾਨ ਦੋਸ਼ੀਆਂ ਕੋਲੋਂ 7 ਮੋਬਾਇਲ ਫੋਨ, 23 ਟੈਬ, 1 ਲੈਪਟੋਪ ਅਤੇ 4 ਨੋਟ ਬੁੱਕ ਬਰਾਮਦ ਕੀਤੇ ਗਏ।ਦੱਸਣਯੋਗ ਹੈ ਕਿ ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਇਸ ਸਬੰਧੀ 17 ਅਪੈ੍ਰਲ ਨੂੰ ਮੁੱਕਦਮਾ ਦਰਜ ਕੀਤਾ ਗਿਆ ਸੀ।ਇਸ ਸਬੰਧੀ ਥਾਣਾ ਸੁਲਤਾਨਵਿੰਡ ਦੇ ਏ.ਐਸ.ਆਈ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਪੁਛਗਿੱਛ ਜਾਰੀ ਹੈ ਅਤੇ ਜਲਦ ਹੀ ਹੋਰ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply