Tuesday, November 10, 2026

ਗਰੀਬ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਸਿਹਤ ਬੀਮਾ

ਅਪੈ੍ਰਲ 30 ਤੋਂ ਸ਼ੂਰੂ ਹੋਵੇਗੀ ਆਯੂਸ਼ਮਾਨ ਯੋਜਨਾ

PPN2404201814

ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਹੁਣ ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਕੌਮੀ ਸਿਹਤ ਸੁਰੱਖਿਆ ਬੀਮਾ ਯੋਜਨਾ (ਨੈਸ਼ਨਲ ਹੈਲਥ ਪੋ੍ਰਟੈਕਸ਼ਨ ਮਿਸ਼ਨ) ਤਹਿਤ ਸਰਕਾਰ ਵਲੋਂ ਦਿੱਤੀ ਜਾਵੇਗੀ ਜਿਸ ਦੀ ਸ਼ੁਰੂਆਤ 30 ਅਪੈ੍ਰਲ 2018 ਨੂੰ ਆਯੂਸ਼ਮਾਨ ਦਿਵਸ `ਤੇ ਕੀਤੀ ਜਾ ਰਹੀ ਹੈ।ਇਸ ਮਿਸ਼ਨ ਨੂੰ ਪੰਚਾਇਤ ਵਿਭਾਗ ਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ਤੇ ਲਾਗੂ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਿਹਤ ਵਿਭਾਗ ਨਾਲ ਇਕ ਮੀਟਿੰਗ ਦੇ ਦੋਰਾਨ ਕੀਤਾ।ਇਸ ਸਮੇਂ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਡੀ), ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ, ਪਰਮਪਾਲ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਡਾ.ਰਾਕੇਸ਼ ਸਰਪਾਲ ਜਿਲਾ੍ਹ ਪਰਿਵਾਰ ਭਲਾਈ ਅਫਸਰ, ਡਾ. ਕਿਰਨ ਬਾਲਾ ਜਿਲਾ੍ਹ ਟੀਕਾਕਰਨ ਅਫਸਰ, ਡਾ. ਪ੍ਰਿਅੰਕਾ ਠਾਕੁਰ, ਨਰਿਦਰ ਸਿੰਘ ਜਿਲਾ੍ਹ ਪ੍ਰੋਗਰਾਮ ਅਫਸਰ, ਰਵਿੰਦਰ ਕੁਮਾਰ ਜਿਲਾ੍ਹ ਸਿੱਖਿਆ ਅਫਸਰ ਆਦਿ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੀਮ ਸ਼ੂਰੁ ਹੋਣ ਤੋਂ ਬਾਅਦ ਸੂਚੀਬੱਧ ਪਬਲਿਕ ਤੇ ਪ੍ਰਾਈਵੇਟ ਹਸਪਤਾਲਾਂ ’ਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਬਗੈਰ ਕੋਈ ਪੈਸੇ ਖਰਚ ਕੀਤੇ ਬਿਨਾਂ ਆਪਣਾ ਇਲਾਜ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਭਾਰਤ ਦੇ ਕਿਸੇ ਵੀ ਜਗਾ੍ਹ `ਤੇ ਸੂਚੀਬੱਧ ਪਬਲਿਕ ਤੇ ਪ੍ਰਾਈਵੇਟ ਹਸਪਤਾਲਾਂ ’ਚ ਭਰਤੀ ਹੋਏ ਮਰੀਜ਼ ਦੇ ਪਰਿਵਾਰ ਨੰੁੂ ਇਲਾਜ ਲਈ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ ਹਵੇਗੀ ਬਲਕਿ ਉਹ ਕੈਸ਼ ਮੁਕਤ ਇਲਾਜ ਕਰਵਾ ਸਕਦੇ ਹਨ।ਜਿਸ ਲਈ ਉਹਨਾਂ ਨੂੰ ਕੇਵਲ ਇਲਾਜ ਕਰਵਾਉਣ ਲਈ ਜਾਰੀ ਕੀਤਾ ਹੋਇਆ ਪਹਿਚਾਣ ਪੱਤਰ ਹਸਪਤਾਲ ’ਚ ਦਿਖਾਉਣ ਦੀ ਜ਼ਰੂਰਤ ਪਵੇਗੀ।ਯੋਜਨਾ ਦੀ ਵਿਸ਼ੇਸ਼ਤਾ ਬਾਰੇ ਉਨਾਂ ਕਿਹਾ ਕਿ ਇਸ ਯੋਜਨਾ ਅਧੀਨ ਪਹਿਲੇ ਤੋ ਹੀ ਮੋਜੂਦ ਸਾਰੀ ਬੀਮਾਰੀਆਂ ਤੇ ਪਾਲਿਸੀ ਦੇ ਪਹਿਲੇ ਦਿਨ ਤੋਂ ਹੀ ਬੀਮਾ ਲਾਗੂ ਹੋਵੇਗਾ। ਇਸ ਤੋ ਇਲਾਵਾ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਛੱਡਣ ਤੋ ਬਾਅਦ ਇਲਾਜ ਤੇ ਹੋਣ ਵਾਲਾ ਖਰਚ ਵੀ ਬੀਮੇ ਵਿੱਚ ਸ਼ਾਮਿਲ ਹੈ।ਉਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਪਰਿਵਾਰ ਦੇ ਆਕਾਰ, ਉਮਰ ਅਤੇ ਲਿੰਗ ਦੀ ਕੋਈ ਬੰਦਿਸ਼ ਨਹੀ ਹੈ, ਇਸ ਲਈ ਇਸ ਯੋਜਨਾ ਦਾ ਬਹੁਤ ਸਾਰੇ ਲੋਕਾਂ ਨੰੁੂ ਫਾਇਦਾ ਹੋਵੇਗਾ।ਉਨਾਂ ਦੱਸਿਆ ਕਿ ਇਹ ਯੋਜਨਾ ਜ਼ਰੂਰਤਮੰਦ ਪਰਿਵਾਰਾਂ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਹੋਣ ਵਾਲੇ ਖਰਚ ਤੋਂ ਸੁਰੱਖਿਆ ਪ੍ਰਧਾਨ ਅਤੇ ਕੈਸ਼ਲੈਸ ਉਪਚਾਰ (ਇਲਾਜ) ਉਪਲੱਬਧ ਕਰਵਾਉਂਦੀ ਹੈ ।
ਆਯੂਸ਼ਮਾਨ ਭਾਰਤ ਦਿਵਸ ਸੰਬਧੀ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ 30 ਅਪੈ੍ਰਲ 2018 ਨੂੰ ਜਿਲੇ੍ਹ ਅੰਦਰ ਨੈਸ਼ਨਲ ਹੈਲਥ ਪੋ੍ਰਟੈਕਸ਼ਨ ਮਿਸ਼ਨ ਅਧੀਨ ਆਯੂਸ਼ਮਾਨ ਦਿਵਸ ਮਨਾਇਆ ਜਾ ਰਿਹਾ ਹੈ।ਇਸ ਦਿਨ ਪੰਚਾਇਤ ਘਰਾਂ’ਚ ਪੰਚਾਇਤ ਸੈਕਟਰੀਆਂ ਦੀ ਪ੍ਰਧਾਨਗੀ ਹੇਠ ਗ੍ਰਾਮ ਸਭਾ ਦਿਵਸ ਮਨਾਇਆ ਜਾਵੇਗਾ, ਜਿਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰ ਕੇ ਲਿਸਟ ਲਗਾਈ ਜਾਵੇਗੀ।ਇਸ ਸੂਚੀ ਵਿੱਚ ਜਿਨਾਂ੍ਹ ਲਾਭਪਾਤਰੀਆਂ ਦਾ ਨਾਮ ਦਰਜ ਹੋਵੇਗਾ, ਉਨਾਂ ਦੇ ਰਾਸ਼ਨ ਕਾਰਡ ਅਤੇ ਮੋਬਾਇਲ ਨੰਬਰ ਲੈ ਕੇ ਫਾਰਮ ਮੁਕੰਮਲ ਕੀਤੇ ਜਾਣਗੇ।ਉਨਾਂ ਦੱਸਿਆ ਕਿ ਇਸ ਸੰਬਧੀ ਜਿਲੇ੍ਹ ਦੇ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਏ.ਐਨ.ਐਮ,ਐਲ.ਐਚ.ਵੀ, ਬੀ.ਈ.ਈ ਅਤੇ ਆਸ਼ਾ ਫੈਸੀਲੀਟੇਟਰ ਨੂੰ ਸਿਖਲਾਈ ਵੀ ਦਿੱੀ ਜਾ ਚੁੱਕੀ ਹੈ।ਇਸ ਮੌਕੇ ਸਿਹਤ ਵਿਭਾਗ ਵਲੋ ਐਸ.ਈ.ਸੀ.ਸੀ ਸੰਬਧੀ ਸਰਵੇ ਫਾਰਮ ਸਮੂਹ ਬੀ.ਡੀ.ਪੀ.ਓਜ਼ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਹਾਜ਼ਰੀ ਵਿੱਚ ਵੰਡੇ ਗਏ।

 

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply