
ਅੰਮ੍ਰਿਤਸਰ, ਅਪ੍ਰੈਲ 24 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸਰਦਾਰ ਮਹਾਂ ਸਿੰਘ ਢੇਸੀ ਯਾਦਗਾਰੀ ਭਾਸ਼ਣ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਫੈਕਲਟੀ ਅਤੇ ਵਿਦਿਆਰਥੀ ਮੌਜੂਦ ਸਨ।
ਸਰਦਾਰ ਮਹਾਂ ਸਿੰਘ ਭਾਸ਼ਣਾਂ ਦੀ ਲੜੀ ਦੀ ਸ਼ੁਰੂਆਤ 2007 ਵਿਚ ਆਪਣੇ ਦਾਦੇ ਸਰਦਾਰ ਮਹਿੰਦਰ ਸਿੰਘ ਢੇਸੀ ਦੀ ਯਾਦ ਵਿਚ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ, ਅਉਤਾਰ ਸਿੰਘ ਢੇਸੀ ਨੇ ਕੀਤੀ ਸੀ।ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਅਮਨਦੀਪ ਬਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੇਂਟਰ ਫਾਰ ਹਿਸਟੋਰੀਕਲ ਸਟੱਡੀਜ਼ ਦੇ ਪ੍ਰੋਫੈਸਰ ਸੁਚੇਤਰਾ ਮਹਾਜਨ ਨੇ ਇਹ ਭਾਸ਼ਣ ਦਿੱਤਾ।
ਪ੍ਰੋ. ਮਹਾਜਨ ਨੇ ਰਾਸ਼ਟਰ ਅਤੇ ਰਾਸ਼ਟਰਵਾਦ ਬਾਰੇ ਆਪਣੇ ਭਾਸ਼ਣ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਵਿਚਾਰ ਚਰਚਾ ਕੀਤੀ।ਉਨ੍ਹਾਂ ਨੇ ਰਾਸ਼ਟਰ ਦੇ ਸੰਕਲਪ ਦੀ ਸਿਧਾਂਤਕ ਸਮਝ ਅਤੇ ਪੱਛਮ ਵਿਚ ਇਸ ਨੂੰ ਕਿਵੇਂ ਸਮਝਿਆ ਗਿਆ ਹੈ ਬਾਰੇ ਜਾਣਕਾਰੀ ਦਿੱਤੀ।ਸ਼ੁਰੂਆਤੀ ਸਾਲਾਂ ਵਿਚ ਪੱਛਮੀ ਵਿਚਾਰਾਂ ਦੁਆਰਾ ਭਾਰਤੀ ਸੰਕਲਪ ਨੂੰ ਸਮਝਿਆ ਜਾਂਦਾ ਸੀ, ਹਾਲਾਂਕਿ, ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤੀ ਸਮਝ ਆਪਣੇ ਆਪ ਵਿੱਚ ਵਿਕਸਤ ਹੋਈ ਹੈ।ਆਪਣੀ ਦਲੀਲ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਰਾਸ਼ਟਰ ਅਤੇ ਰਾਸ਼ਟਰਵਾਦ ਦੀ ਧਾਰਨਾ ਦੀਆਂ ਭਾਰਤੀ ਜੜ੍ਹਾਂ `ਤੇ ਵਿਸਥਾਰ ਨਾਲ ਵਰਣਨ ਕੀਤਾ ਅਤੇ ਵੱਖ ਵੱਖ ਦਾਰਸ਼ਨਿਕ ਅਤੇ ਕੌਮੀ ਨੇਤਾਵਾਂ ਨੇ ਇਸ ਵਿਚਾਰ ਨੂੰ ਕਿਵੇਂ ਅੱਗੇ ਵਧਾਇਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅਸੀਂ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨੂੰ ਭਾਰਤੀ ਰਾਸ਼ਟਰਵਾਦ ਦੇ ਤੌਰ ਤੇ ਨਜ਼ਰਅੰਦਾਜ਼ ਨਹੀਂ ਕਰ ਸਕਦੇ।ਵਰਤਮਾਨ ਸਮੇਂ ਦੇ ਪ੍ਰਸੰਗ ਅਤੇ ਭਾਰਤੀ ਰਾਸ਼ਟਰਵਾਦ ਨੂੰ ਖਤਰੇ ਵਾਲੀਆਂ ਤਾਕਤਾਂ ਤੋਂ ਸੁਚੇਤ ਹੋਣ ਬਾਰੇ ਵੀ ਜਾਣਕਾਰੀ ਦਿੱਤੀ।ਪ੍ਰੋਫੈਸਰ ਬੀਰ ਗੁਡ ਗਿੱਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media