Wednesday, August 12, 2026

ਬੀ ਅਤੇ ਸੀ ਗਰੇਡ ਸਰਵਿਸਜ਼ ਪ੍ਰੀਖਿਆਵਾਂ ਦੀ ਤਿਆਰੀ ਲਈ ਸਿਖਲਾਈ ਕੋਰਸ 28 ਮਈ ਤੋਂ

ਅੰਮ੍ਰਿਤਸਰ,ਅਪ੍ਰੈਲ 24 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਂਟਰ ਵੱਲੋ ਬੀ ਅਤੇ ਸੀ ਗਰੇਡ ਸਰਵਿਸਜ਼ ਦੀਆਂ ਲਿਖਤੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਹਿਤ ਚਾਰ ਮਹੀਨਿਆਂ ਦਾ ਇੱਕ ਕੋਰਸ 28 ਮਈ ਤੋਂ 27 ਸਤੰਬਰ ਤਕ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਸੁਧਾ ਜਤਿੰਦਰ, ਸੈਂਟਰ ਡਾਇਰੈਕਟਰ ਨੇ ਦੱਸਿਆ ਕਿ ਇਸ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋ (ਪੂਰੇ ਕੋਰਸ ਲਈ) 12000/-ਰੁਪਏ ਫੀਸ ਲਈ ਜਾਵੇਗੀ, ਜਦਕਿ ਰਾਖ਼ਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ, ਓ.ਬੀ.ਸੀ ਘੱਟ ਗਿਣਤੀਆਂ – ਜਿਵੇ ਕਿ ਸਿੱਖ, ਮੁਸਲਿਮ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋ 6000/- ਰੁਪਏ ਪ੍ਰਤੀ ਵਿਦਿਆਰਥੀ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰਸ ਲਈ ਦਾਖ਼ਲਾ ਫਾਰਮ ਜੋ ਕਿ ਇਸ ਵਿਭਾਗ ਤੋ 30/- ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਫਾਰਮ ਭਰਨ ਦੀ ਆਖ਼ਰੀ ਮਿਤੀ 16 ਮਈ ਨਿਰਧਾਰਤ ਕੀਤੀ ਗਈ ਹੈ।ਇੰਟਰਵਿਊ ਮਿਤੀ 21 ਮਈ ਨੂੰ ਸਵੇਰੇ 10.00 ਵਜੇ ਸੈਂਟਰ ਦੇ ਦਫਤਰ ਵਿਖੇ ਹੋਵੇਗੀ।ਜੋ ਵਿਦਿਆਰਥੀ ਸਿਲੈਕਟ ਹੋਣਗੇ ਉਹ ਆਪਣੀ ਫੀਸ ਮਿਤੀ 25 ਮਈ ਤਕ ਜਮ੍ਹਾ ਕਰਵਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0183-2258802-9, ਐਕਸਟੈਂਸ਼ਨ 3174 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply