
ਅੰਮ੍ਰਿਤਸਰ, ਅਪ੍ਰੈਲ 24 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਕਾਲਜ ਦੇ ਖੇਤੀਬਾੜੀ ਵਿਭਾਗ ’ਚ ਕਣਕ ਦੀ ਖਰੀਦ ’ਚ ਭਾਰਤੀ ਖਾਦ ਨਿਗਮ ਦੀ ਭੂਮਿਕਾ ’ਤੇ ਇਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਭਾਸ਼ਣ ਮੌਕੇ ਰਾਮ ਬਾਬੂ ਮੀਨਾ ਖੇਤਰੀ ਪ੍ਰਬੰਧਕ ਐਫ਼ ਸੀ.ਆਈ ਨੇ ਦੱਸਿਆ ਕਿ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ 1,735/- ਰੁਪਏ ਹੈ ਅਤੇ ਸਾਰਾ ਸਟਾਕ ਖਰੀਦਣ ਦੇ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਐਫ਼.ਸੀ.ਆਈ ਇਕ ਕਵਿੰਟਲ ਕਣਕ ਤੇ ਘੱਟੋਂ ਘੱਟ ਸਮਰਥਨ ਮੁੱਲ 1,735 ਰੁਪਏ ਤੋਂ ਇਲਾਵਾ 164 ਰੁਪਏ, ਮੰਡੀ ਬੋਰਡ ਫ਼ੀਸ (52 ਰੁਪਏ), ਰੂਰਲ ਡਿਵੈਲਪਮੈਂਟ ਫ਼ੀਸ (52 ਰੁਪਏ), ਕਮਿਸ਼ਨ 43 ਰੁਪਏ, ਲੇਬਰ ਖਰਚੇ (11.44 ਰੁਪਏ), ਸਟਿੱਚਿੰਗ 2.68 ਰੁਪਏ ਅਤੇ ਲੋਡਿੰਗ (3.24 ਰੁਪਏ) ’ਤੇ ਖਰਚ ਕਰਦੀ ਹੈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ੍ਰੀ ਰਾਮ ਬਾਬੂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਦਾ ਸਮਾਂ ਚਲ ਰਿਹਾ ਹੈ ਅਤੇ ਸਮੇਂ ਦੀ ਜਰੂਰਤ ਮੁਤਾਬਕ ਅਜਿਹੇ ਭਾਸ਼ਣ ਕਰਵਾਉਣੇ ਹਰੇਕ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ਮੌਕੇ ਉਨ੍ਹਾਂ ਖੇਤੀਬਾੜੀ ਵਿਭਾਗ ਦੀ ਮੁੱਖੀ ਡਾ. ਰਣਦੀਪ ਕੌਰ ਬੱਲ ਦੁਆਰੇ ਉਲੀਕੇ ਗਏ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤਾ।
Punjab Post Daily Online Newspaper & Print Media