Monday, June 22, 2026

ਸਕੂਲੀ ਵਾਹਨਾਂ ਨੂੰ ਅਦਾਲਤੀ ਹਦਾਇਤਾਂ ਦੀ ਪਾਲਣਾ ਕਰਨੀ ਜਰੂਰੀ

ਉਲੰਘਣਾਂ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ -ਡੀ.ਸੀ

ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਬੱਚਿਆਂ ਨੂੰ ਲਿਆਉਣ ਅਤੇ ਲਿਜਾਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਕੂਲੀ ਵਾਹਨਾਂ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਸਕੂਲ ਇਨ੍ਹਾਂ ਨਿਯਮਾਂ ਦੀ ਉਲੰਘਣਾਂ ਕਰਦਾ ਹੈ ਉਸ ਤੇ ਕਾਰਵਾਈ ਕੀਤੀ ਜਾਵੇਗੀ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸਕੂਲੀ ਵਾਹਨਾਂ ਨੂੰ ਪੀਲੇ ਰੰਗ ਨਾਲ ਪੇਂਟ ਕਰਵਾਇਆ ਹੋਣਾਂ ਚਾਹੀਦਾ ਹੈ।ਸਾਰੇ ਸਕੂਲੀ ਵਾਹਨਾਂ ਦੇ ਦੋਨਾਂ ਸਾਇਡਾਂ ਤੇ ਸੁਨਹਿਰੀ ਭੂਰੇ ਰੰਗ ਦੀਆਂ ਦੋ ਪੱਟੀਆਂ ਬਣਾਈਆਂ ਜਾਣ ਅਤੇ ਇਨ੍ਹਾਂ ਦੋਨਾਂ ਪਟੀਆਂ ਉਤੇ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਾਰੇ ਸਕੂਲੀ ਵਾਹਨਾਂ ਵਿੱਚ ਸਟਾਪ ਸਗਿਨਲ ਆਰਮ, ਰਟਿਰੈਕਿੰਗ ਸਟੈਪ ਅਤੇ ਸਪੀਡ ਗਵਰਨਰ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ।ਕਿਸੇ ਵੀ ਸਕੂਲੀ ਵਾਹਨ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਸਾਰੇ ਸਕੂਲੀ ਵਾਹਨਾਂ ਵਿੱਚ ਇੱਕ ਫਸਟ ਏਡ ਬਕਸਾ ਅਤੇ ਅੱਗ ਬੁਝਾਉਂਣ ਵਾਲੇ ਯੰਤਰ ਹੋਣੇ ਚਾਹੀਦੇ ਹਨ ਅਤੇ ਵਾਹਨ ਦੇ ਡਰਾਈਵਰ ਅਤੇ ਕੰਡਕਟਰ ਨੂੰ ਇਹਨਾਂ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ।
            ਉਨ੍ਹਾਂ ਦੱਸਿਆ ਕਿ ਹਰ ਇੱਕ ਸਕੂਲੀ ਵਾਹਨ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਸੁਵਿਧਾ ਹੋਣੀ ਲਾਜ਼ਮੀ ਹੈ।ਹਰ ਸਕੂਲੀ ਵਾਹਨ ਵਿੱਚ ਇੱਕ ਐਮਰਜੈਂਸੀ ਦਰਵਾਜ਼ਾ ਅਤੇ ਖਿੜਕੀ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਹਰ ਸਕੂਲੀ ਵਾਹਨ ਦੇ ਪਿੱਛੇ ਚਾਈਲਡ ਹੈਲਪ ਲਾਈਨ ਨੰਬਰ 1098 ਦਰਸਾਇਆ ਹੋਣਾ ਚਾਹੀਦਾ ਹੈ।ਸਕੂਲੀ ਵਾਹਨ ਵਿੱਚ ਸੀਟਾਂ ਦੇ ਥੱਲੇ ਬੱਚਿਆਂ ਦੇ ਬੈਗ ਰੱਖਣ ਦੀ ਸੁਵਿਧਾ ਹੋਣੀ ਚਾਹੀਦੀ ਹੈ ਅਤੇ ਸਕੂਲੀ ਵਾਹਨਾ ਵਿੱਚ ਸਭ ਤੋ ਅੱਗੇ ਵਾਲੀ ਸੀਟਾਂ ਦਾ ਮੂੰਹ ਪਿਛਲੀ ਤਰਫ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਹਰ ਸਕੂਲੀ ਵਾਹਨ ਦੇ ਅੱਗੇ ਅਤੇ ਪਿੱਛੇ ਦੋਨਾ ਸਾਈਡ ਤੇ ਸਕੂਲ ਬੱਸ ਲਿਖੀਆ ਹੋਣਾ ਚਾਹੀਦਾ ਹੈ ਅਤੇ ਜੇਕਰ ਸਕੂਲੀ ਵਾਹਨ ਸਕੂਲ ਵਲੋ ਕਿਰਾਏ ਤੇ ਲਏ ਗਏ ਹਨ ਤਾਂ ਸਕੂਲੀ ਵਾਹਨ ਦੇ ਅੱਗੇ ਅਤੇ ਪਿਛੇ ਦੋਨਾਂ ਪਾਸੇ `ਆਨ ਸਕੂਲ ਡਿਊਟੀ` ਲਿਖਿਆ ਹੋਣਾ ਚਾਹੀਦਾ ਹੈ।ਸਾਰੇ ਸਕੂਲੀ ਵਾਹਨਾਂ ਦੀਆਂ ਖਿੜਕੀਆਂ ਤੇ ਹਾਰੀਜ਼ੈਂਟਲ ਗਰਿਲਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ।ਉਨ੍ਹਾਂ ਦੱਸਿਆ ਕਿ ਸਾਰੇ ਸਕੂਲੀ ਡਰਾਈਵਰਾਂ ਕੋਲ ਡਰਾਈਵਿੰਗ ਲਾਈਸੰਸ ਅਤੇ ਸਕੂਲੀ ਵਾਹਨ ਚਲਾਉਣ ਦਾ 5 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਡਰਾਈਵਰ ਅਤੇ ਕੰਡਕਟਰ ਨੇ ਨੇਮ ਪਲੇਟ ਲੱਗੀ ਹੋਈ ਵਰਦੀ ਪਾਈ ਹੋਣੀ ਚਾਹੀਦੀ ਹੈ ਜਿਸ ਤੇ ਡਰਾਈਵਿੰਗ ਲਾਈਸੈਂਸ ਨੰਬਰ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਸਕੂਲੀ ਵਾਹਨਾਂ ਵਿੱਚ ਰਜਿਸਟਰਡ ਕਪੈਸਟੀ ਦੇ ਅਨੁਸਾਰ ਹੀ ਬੱਚੇ ਬਿਠਾਏ ਜਾਣ।ਸਕੂਲ ਦੇ ਸਾਰੇ ਡਰਾਈਵਰ ਅਤੇ ਕੰਡਕਟਰ ਪੁਲੀਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਸਕੂਲ ਵਿੱਚ ਭਰਤੀ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਦੱਸਿਆ ਕਿ ਹਰ ਇੱਕ ਸਕੂਲੀ ਵਾਹਨ ਦੇ ਵਿੱਚ ਇੱਕ ਅਟੈਂਡੈਂਟ ਦਾ ਹੋਣਾ ਜਰੂਰੀ ਹੈ ਜੇਕਰ ਸਕੂਲੀ ਵਾਹਨ ਵਿੱਚ ਲੜਕੀਆਂ ਵੀ ਮੋਜੂਦ ਹਨ ਤਾਂ ਮਹਿਲਾ ਅਟੈਂਡੈਂਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ।ਇਸ ਤੋਂ ਇਲਾਵਾ ਸਕੂਲੀ ਡਰਾਈਵਰਾਂ ਅਤੇ ਅਟੈਂਡੈਂਟ ਦਾ  ਸਮੇ ਸਮੇ ਤੇ ਮੈਡੀਕਲ੍ਹ ਚੈਕਅਪ ਹੋਣਾ ਚਾਹੀਦਾ ਹੈ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯਕੀਨੀ ਬਣਾਈਆਂ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਸਕੂਲੀ ਵਾਹਨ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਜਿਵੇ ਕਿ ਸਿਗਰੇਟ, ਬੀੜੀ, ਤੰਬਾਕੂ, ਸ਼ਰਾਬ ਆਦਿ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹੈ। ਸਾਰੇ ਸਕੂਲੀ ਵਾਹਨਾਂ ਦੇ ਪਿੱਛੇ ਸਕੂਲ ਦੇ ਪਿ੍ਰੰਸੀਪਲ ਦਾ ਅਤੇ ਆਰ.ਟੀ.ਓ ਦਾ ਨੰਬਰ ਲਿਖੀਆ ਹੋਣਾ ਚਾਹੀਦਾ ਹੈ।ਜਿਨ੍ਹਾਂ ਨੂੰ ਲੋੜ ਪੈਣ ਤੇ ਸਕੂਲ ਦੇ ਡਰਾਈਵਰ ਜਾਂ ਕੰਡਕਟਰ ਸਬੰਧੀ ਸ਼ਿਕਾਇਤ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਕਿਸੇ ਵੀ ਸਕੂਲ ਵਿੱਚ ਆਟੋ/ਥ੍ਰੀ ਵਿਲਰ ਸਬੰਧੀ ਸਕੂਲੀ ਵਾਹਨ ਦੀ ਵਰਤੋ ਨਹੀਂ ਹੋਣੀ ਚਾਹੀਦੀ।ਜੇਕਰ ਕੋਈ ਵੀ ਸਕੂਲੀ ਬੱਚਾ ਆਪਣੀ ਸਕੂਲ ਯੂਨੀਫਾਰਮ ਵਿੱਚ ਕਿਸੇ ਵੀ ਆਟੋ ਜ਼ਾਂ ਥ੍ਰੀ ਵਿਲਰ ਵਿੱਚ ਬੈਠਾ ਪਾਈਆ ਗਿਆ ਤਾਂ ਸਬੰਧਤ ਸਕੂਲ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਪਰੋਕਤ ਸਕੂਲੀ ਵਾਹਨ ਨਿਯਮਾਂ ਦੀ ਜਾਂਚ ਕਰਨ ਦੇ ਲਈ ਪ੍ਰਦੇਸ ਕਮਿਸਨ ਕਮੇਟੀ ਵੱਲੋਂ ਜਿਲ੍ਹੇ ਅੰਦਰ ਟੀਮ ਵੀ ਲਗਾਈ ਗਈ ਹੈ, ਜੋ ਹਫਤੇ ਵਿੱਚ ਦੋ ਦਿਨ ਸਕੂਲੀ ਵਾਹਨਾਂ ਦੀ ਚੈਕਿੰਗ ਕਰੇਗੀ।ਜਿਸ ਵਿੱਚ ਜਿਲ੍ਹਾ ਬਾਲ ਸੁਰੱਖਿਆ ਅਫਸਰ, ਟਰਾਂਸਪੋਰਟ ਵਿਭਾਗ ਦਾ ਨੁਮਾਇੰਦਾ, ਪੁਲਿਸ ਦਾ ਨੁਮਾਇੰਦਾ ਅਤੇ ਜਿਲ੍ਹਾ ਸਿੱਖਿਆ ਦਫਤਰ ਦਾ ਨੁਮਾਇੰਦਾ ਸਾਮਲ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply