Saturday, September 5, 2026

ਡੀ.ਏ.ਵੀ. ਪਬਲਿਕ ਸਕੂਲ ਨੇ ਮਨਾਈ ਉਤਸਾਹ ਨਾਲ ਰੱਖੜੀ

PPN09081410
ਅੰਮ੍ਰਿਤਸਰ, 9  ਅਗਸਤ ( ਜਗਦੀਪ ਸਿੰਘ ਸੱਗੂ)-  ਰੱਖੜੀ ਦਾ ਅਰਥ ਹੈ ‘ਭੈਣ ਅਤੇ ਭਰਾ ਵਿਚਲੀ ਗੂੜ੍ਹੀ ਸਾਂਝ ਅਤੇ ਪਿਆਰ’ । ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਇਹ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਭੈਣ ਭਰਾ ਦਾ ਪਿਆਰ ਇਹ ਰੱਖੜੀ ਦਾ ਧਾਗਾ ਉਹਨਾਂ ਦੀਆਂ ਪਵਿੱਤਰ ਭਾਵਨਾਵਾਂ, ਉਹਨਾਂ ਦੀ ਸੁਰੱਖਿਆ ਦਾ ਸੂਚਕ ਹੈ ।ਸਕੂਲ ਦੇ ਵਿਦਿਆਰਥੀਆਂ ਨੇ ਖੁਸ਼ੀ ਭਰੇ ਗੀਤ ਗਾਏ ਅਤੇ ਪਰਿਵਾਰਾਂ ਦੀ ਖੁਸ਼ੀ, ਖੁਸ਼ਹਾਲੀ ਅਤੇ ਲੰਮੀ ਉਮਰ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਤੇ ਜਮਾਤਾਂ ਵਿੱਚ ਰੱਖੜੀ ਦੇ ਕਾਰਡ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ । ਅੰਮ੍ਰਿਤਸਰ ਜੋਨ ਦੇ ਖੇਤਰੀ ਨਿਰਦੇਸਕ ਡਾ: ਸ੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲੋ, ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੀਆਂ aਸੁਭਕਾਮਨਾਵਾਂ ਭੇਜੀਆਂ । ਇਸ ਮੌਕੇ ਤੇ ਉਹਨਾਂ ਨੇ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਕਾਮਨਾ ਕੀਤੀ ।
ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਨੂੰ ਸਹੀ ਅਰਥਾਂ ਵਿਚ ਇਸ ਦੇ ਭੌਤਿਕ ਲਾਭਾਂ ਨੂੰ ਨਾ ਸਮਝ ਕੇ ਹਮੇਸ਼ਾਂ ਜਿੰਦਾ ਰਹਿਣ ਵਾਲੇ ਪਿਆਰ ਨੂੰ ਮੰਨਣ ਲਈ ਪ੍ਰੇਰਿਤ ਕੀਤਾ ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply