Monday, September 14, 2026

ਗੁਰੂ ਨਗਰੀ ਪੁੱਜਣ ’ਤੇ ਸ਼ਹਿਰ ਵਾਸੀਆਂ ਵੱਲੋਂ ਓ.ਪੀ ਸੋਨੀ ਦਾ ਭਰਵਾਂ ਸਵਾਗਤ

ਸਿਖਿਆ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਿਰ ਮੱਥਾ ਟੇਕਿਆ

PPN2604201815
ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿਮਘ ਸੱਗੂ) – ਅੰਮ੍ਰਿਤਸਰ ਦੇ ਪਹਿਲੇ ਮੇਅਰ ਵਜੋਂ ਆਪਣੀ ਸਿਆਸਤ ਦਾ ਸਫਰ ਸ਼ੁਰੂ ਕਰਕੇ ਸਿੱਖਿਆ ਮੰਤਰੀ ਪੰਜਾਬ ਦੇ ਮਾਣਮੱਤੇ ਅਹੱਦੇ ਤੱਕ ਪਹੁੰਚੇ ਅੰਮ੍ਰਿਤਸਰ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਦਾ ਅਹੁੱਦਾ ਸੰਭਾਲਣ ਮਗਰੋਂ ਜਿਉਂ ਹੀ ਆਪਣੇ ਜ਼ੱਦੀ ਸ਼ਹਿਰ ਪੁੱਜੇ ਤਾਂ ਉਨਾਂ ਦੇ ਸਮਰਥਕਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
                ਚੰਡੀਗੜ੍ਹ ਤੋਂ ਸਿੱਧਾ ਆ ਰਿਹਾ ਸੋਨੀ ਦਾ ਕਾਫਲਾ ਭੰਡਾਰੀ ਪੁੱਲ ’ਤੇ ਪੁੱਜਾ ਤਾਂ ਉਨਾਂ ਦੇ ਸਮੱਰਥਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਓ.ਪੀ ਸੋਨੀ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗ ਪਏ।ਇਥੋਂ ਖੁੱਲੀ ਗੱਡੀ ਰਾਹੀਂ ਭੰਡਾਰੀ ਪੁੱਲ ਤੋਂ ਹਾਲ ਬਾਜ਼ਾਰ ਪੁੱਜਣ `ਤੇ ਸ਼ਹਿਰ ਵਾਸੀਆਂ ਤੇ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਭਵਨ ਦੇ ਬਾਹਰਵਾਰ ਕਾਂਗਰਸ ਸੇਵਾ ਦਲ ਦੇ ਵਰਕਰਾਂ ਵੱਲੋਂ ਸੋਨੀ ਦਾ ਦਿਲੋਂ ਸਵਾਗਤ ਕੀਤਾ ਗਿਆ।
              ਸ਼ਾਮ ਨੂੰ ਓ.ਪੀ ਸੋਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ।ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਵੱਲੋਂ ਸ੍ਰੀ ਸੋਨੀ ਨੂੰ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਵੀ ਸੋਨੀ ਦਾ ਸ੍ਰੀ ਦੁਰਗਿਆਨਾ ਮੰਦਿਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
     ਉਨ੍ਹਾਂ ਦੇ ਨਾਲ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਹਲਕਾ ਦੱਖਣੀ, ਸੁਨੀਲ ਦੱਤੀ ਵਿਧਾਇਕ ਹਲਕਾ ਉਤਰੀ, ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਯੂਨਿਸ ਕੁਮਾਰ ਡਿਪਟੀ ਮੇਅਰ ਨਗਰ ਨਿਗਮ, ਕੌਂਸਲਰ ਵਿਕਾਸ ਸੋਨੀ ਤੇ ਵੱਡੀ ਗਿਣਤੀ ਵਿੱਚ ਕੌਂਸਲਰ ਤੇ ਕਾਂਗਰਸੀ ਵਰਕਰ ਮੌਜੂਦ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply