Wednesday, August 12, 2026

ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨਵਰਸਿਟੀ ਦੀ ਵੈਬਸਾਇਟ `ਤੇ ਉਪਲੱਬਧ

ਅੰਮ੍ਰਿਤਸਰ, 27 ਅਪੈ੍ਰਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਸਟਮ ਐਡਮਿਨਸਟਰੇਟਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਦੇ ਸੈਸ਼ਨ ਮਈ-2018 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨਵਰਸਿਟੀ ਦੇ ਵੈਬਸਾਇਟ www.punjabcollegeadmissions.org `ਤੇ ਉਪਲੱਬਧ ਹਨ।ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਮਿਤੀ 27-04-2018 ਤੋਂ ਉਪਰ ਦਿੱਤੇ ਹੋੲ ਲਿੰਕੇ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਰੋਲ ਨੰਬਰ/ ਹਾਲ ਟਿਕਟ ਨੂੰ ਹਰ ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਪ੍ਰਵੇਸ਼ ਹੋਣ ਸਮੇਂ ਆਪਣੇ ਨਾਲ ਜਰੂਰ ਲੈ ਕੇ ਆਉਣ।ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜ ਪ੍ਰੀਖਿਆਰਥੀਆਂ ਦੀਆਂ ਪੇਸਟਿੰਗਸ Pastings ਅਤੇ ਰੋਲ ਨੰਬਰ ਉਪਰੋਕਤ ਵੈਬਸਾਇਟ ਤੋਂ ਆਪਣੇ ਲਾਗਇੰਨ ਆਈ.ਡੀ ਦੁਆਰਾ ਡਾਊਂਨਲੋਡ ਕਰ ਸਕਦੇ ਹਨ। 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply