ਜੰਡਿਆਲਾ ਗੁਰੁ, 27 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪਹਿਲੀ ਵਾਰ ਕੈਬਨਿਟ ਮੰਤਰੀ ਵਜੋਂ ਨਿਵਾਜੇ ਗਏ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦਾ ਪਹਿਲੀ ਵਾਰ ਜੰਡਿਆਲਾ ਗੁਰੂ ਪਹੁੰਚਣ ਤੇ ਜੀ.ਟੀ ਰੋਡ ਹੋਟਲ ਤੇਜ ਗ੍ਰਾਂਡ ਦੇ ਬਾਹਰ ਸ਼ਲਿੰਦਰਜੀਤ ਸਿੰਘ ਸ਼ੈਲੀ ਅਤੇ ਭੁਪਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ।ਠਾਠਾਂ ਮਾਰਦੇ ਇਕੱਠ ਵਲੋਂ ਗੁਲਾਬ ਦੇ ਫੁੱਲਾਂ ਦੀ ਵਰਖਾ ਅਤੇ ਆਤਿਸ਼ਬਾਜੀ ਕਰਕੇ ਉਨਾਂ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ ਗਿਆ।
ਇਸ ਸਮੇਂ ਹਲਕਾ ਵਿਧਾਇਕ ਤੋਂ ਇਲਾਵਾ ਜੰਡਿਆਲਾ ਗੁਰੂ ਸ਼ਹਿਰ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਕੋਂਸਲਰ ਵੀ ਗੈਰ ਹਾਜਿਰ ਰਹੇ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸੁਖ ਸਰਕਾਰੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਹਲਕਾ ਵਿਧਾਇਕ ਜੰਡਿਆਲਾ ਗੁਰੂ ਸੁਖਵਿੰਦਰ ਸਿੰਘ ਡੈਨੀ ਦੀ ਗੈਰਹਾਜ਼ਰੀ ਸਬੰਧੀ ਉਹਨਾਂ ਕਿਹਾ ਕਿ ਮੇਰਾ ਛੋਟਾ ਵੀਰ ਕਿਸੇ ਜਰੂਰੀ ਕੰਮ ਕਰਕੇ ਨਹੀਂ ਆ ਸਕਿਆ, ਪਰ ਉਹ ਮੈਨੂੰ ਪਹਿਲਾਂ ਹੀ ਵਧਾਈ ਦੇ ਚੁੱਕਾ ਹੈ।
ਕੈਬਨਿਟ ਮੰਤਰੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਮੁੱਖ ਤੌਰ `ਤੇ ਰਵੇਲ ਸਿੰਘ ਬੰਡਾਲਾ, ਰਾਜੂ ਛਾਪਾ, ਰਾਜੂ ਮੱਖਣਵਿੰਡੀ, ਅਮਨਦੀਪ ਸਿੰਘ ਕੱਕੜ, ਕਸ਼ਮੀਰ ਸਿੰਘ ਖਿਆਲਾ, ਦਿਲਰਾਜ ਸਿੰਘ ਸਰਕਾਰੀਆ, ਸਾਹਿਬ ਸਿੰਘ ਰਸੂਲਪੁਰ, ਹਰਪਾਲ ਚੌਹਾਨ, ਜੱਜ ਨਿਝਰਪੁਰਾ ਸਰਪੰਚ, ਸ਼ਾਹ ਮਹਿਤਾ, ਹਰਜਿੰਦਰ ਸਿੰਘ, ਕੁਲਬੀਰ ਸਿੰਘ, ਮਾਸਟਰ ਮੰਗਲ ਸਿੰਘ, ਕਮਲ ਗਰੋਵਰ ਪਟਾਕਿਆਂ ਵਾਲੇ, ਰਛਪਾਲ ਕੋਟਲਾ, ਬਲਵਿੰਦਰ ਸਿੰਘ ਬੰਡਾਲਾ, ਐਸ.ਪੀ ਬੈਗਾਂ ਵਾਲੇ, ਦਲਜੀਤ ਸਿੰਘ, ਅਰੁਣ ਕੁਮਾਰ ਕੁੰਦਰਾ, ਰਵੀ ਫਤਿਹਪੁਰ, ਗੁਰਪ੍ਰੀਤ ਚੌਹਾਨ, ਸੁਰਿੰਦਰ ਬਿੱਟੀ, ਡਾ. ਚਮਕੌਰ ਸਿੰਘ, ਰਾਜੂ ਬੰਡਾਲਾ ਆਦਿ ਹਾਜਿਰ ਸਨ।
ਜੰਡਿਆਲਾ ਪ੍ਰੈਸ ਕਲੱਬ ਵਲੋਂ ਵੱਖਰੇ ਤੋਰ `ਤੇ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਰੋਸਾ ਦਿੱਤਾ ਕਿ ਮੀਡੀਆ ਦੀ ਹਰ ਸਮੇਂ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਹੈ।ਜੀ.ਟੀ ਰੋਡ ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਡਮ ਅਮਨਦੀਪ ਕੌਰ ਡੀ.ਐਸ.ਪੀ ਹੈਡਕੁਆਟਰ ਅੰਮ੍ਰਿਤਸਰ ਦਿਹਾਤੀ, ਐਸ.ਐਚ.ਓ ਜੰਡਿਆਲਾ ਹਰਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media