ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੇਵਾ ਮੁਕਤੀ ਤੋਂ ਪਹਿਲਾਂ ਮੀਡੀਆ ਦੇ ਰੂਬਰੂ ਹੁੰਦਿਆਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਮੁਕੇਸ਼ ਅਗਰਵਾਲ ਨੇ ਆਪਣੇ ਨਾਲ ਆਪਣੇ ਸੇਵਾ ਕਾਲ ਦੇ ਤਜੱਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ `ਚ ਵਿਦਿਆਰਥੀਆਂ ਨੂੰ ਗਿਆਨ ਵਧਾਊ ਜਾਣਕਾਰੀ ਦੇਣ ਲਈ ਕਾਲਜ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਸੰਸਕ੍ਰਿਤੀ ਵਿਚ 43 ਬੋਰਡ ਲਗਵਾਏ।ਦੇਸ਼ ਦੀਆਂ ਮਹਾਨ ਸਖ਼ਸ਼ੀਅਤਾਂ ਦੇ 43 ਚਿੱਤਰ ਕਾਲਜ ਦੀ ਲਾਇਬਰੇਰੀ ਵਿਚ ਲਾਏ ਗਏ।ਇਨ੍ਹਾਂ ਬੋਰਡਾਂ `ਤੇ ਚਿੱਤਰਾਂ ਉਪਰ ਕਾਲਜ ਦਾ ਇਕ ਰੁਪਿਆ ਵੀ ਨਹੀਂ ਲੱਗਣ ਦਿੱਤਾ।ਭਾਰਤ ਸਰਕਾਰ ਦੀ ਸਵੱਛਤਾ ਮੁਹਿੰਮ ਤਹਿਤ ਕਾਲਜ ਦੇ ਚਾਰ ਚੁਫੇਰੇ ਦੇ ਪਾਰਕਾਂ ਦੀ ਨਿਰੰਤਰ ਸਫ਼ਾਈ ਕਰਵਾਈ।ਡਿਜ਼ੀਟਲ ਮੁਹਿੰਮ ਤਹਿਤ 100 ਫੀਸਦੀ ਕੈਸ਼ਲੈਸ ਸੁਵਿਧਾ ਚਾਲੂ ਕਰਵਾਈ ਗਈ ਹੈ।ਪੌਦੇ ਲਗਾਉਣੇ, ਵੱਖ-ਵੱਖ ਵਿਸ਼ਿਆਂ ’ਤੇ ਲੈਕਚਰ ਤੇ ਕੈਂਪ ਲਾਉਣ ਦੇ ਕੰਮ ਵੀ ਲਗਾਤਾਰ ਚੱਲਦੇ ਰਹੇ ਹਨ।ਅਧਿਆਪਕਾਂ ਸਮੇਤ ਕਾਲਜ ਦਾ ਚੱਕਰ ਲਾਉਂਦਿਆਂ ਉਨਾਂ ਨੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਹਰ ਕੰਮ ਵਿਚ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਪ੍ਰੋ: ਸੁਰਜੀਤ ਸਿੰਘ, ਪ੍ਰੋ: ਜਗਮੋਹਨ ਕੌਰ, ਪ੍ਰੋ: ਸੁਰਜੀਤ ਸਿੰਘ, ਨਿਸ਼ਾਤ ਗੁਪਤਾ, ਪ੍ਰੋ: ਜਗਦੀਸ਼ ਕੌਰ, ਪ੍ਰੋ: ਮਧੁ ਬਾਲਾ ਆਦਿ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਸੇਵਾ ਮੁਕਤ ਹੋ ਰਹੇ ਪ੍ਰਿੰਸੀਪਲ ਮੁਕੇਸ਼ ਅਗਰਵਾਲ ਦਾ ਜਨਮ ਰੋਹਤਕ (ਹਰਿਆਣਾ) ਵਿਖੇ 4 ਅਪ੍ਰੈਲ 1958 ਨੂੰ ਪਿਤਾ ਪਰਮਾਨੰਦ ਅਗਰਵਾਲ ਦੇ ਸਥਿਤ ਘਰ ਹੋਇਆ।ਉਨਾਂ ਨੇ ਮਾਝੇ ਦੇ ਵੱਖ-ਵੱਖ ਕਾਲਜਾਂ ’ਚ ਬਤੌਰ ਪ੍ਰਿੰਸੀਪਲ ਸੇਵਾਵਾਂ ਦੇਣ ਉਪਰੰਤ 3 ਜਨਵਰੀ 2018 ਤੋਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦਾ ਕਾਰਜਭਾਰ ਸੰਭਾਲਿਆ ਅਤੇ ਥੋੜੇ ਸਮੇਂ `ਚ ਆਪਣੀ ਦੂਰ-ਅੰਦੇਸ਼ੀ ਨਾਲ ਕਾਲਜ ਦੀ ਨੁਹਾਰ ਬਦਲ ਕੇ ਰੱਖ ਦਿੱਤੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media