ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਕੈਂਟ ਦੇ ਦਫਤਰ `ਚ ਏ.ਜੀ.ਈ ਰੈਫਰੀਜਰੇਸ਼ਨ ਸੈਕਸ਼ਨ ਦੇ ਐਮ.ਸੀ.ਐਮ ਦੀ ਪੋਸਟ `ਤੇ ਕੰਮ ਕਰ ਰਹੇ ਸੁਰਿੰਦਰਪਾਲ ਸਿੰਗਲਾ ਨੂੰ ਸੇਵਾ ਮੁਕਤ ਹੋਣ `ਤੇ ਏ.ਜੀ.ਈ ਅਤੇ ਡਿਪਾਰਟਮੈਂਟ ਦੇ ਸਮੂਹ ਮੈਂਬਰਾਂ ਨੇ ਵਧਾਈ ਦਿੰਦਿਆਂ ਸਟਾਫ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ।ਇਸ ਮੌਕੇ ਸੁਖਦੇਵ ਸਿੰਘ ਖਾਲਸਾ, ਜਰਨੈਲ ਸਿੰਘ ਤੇ ਹਰਿਮੰਦਰ ਸਿੰਘ ਨੇ ਕਿਹਾ ਕਿ ਸੇਵਾ ਮੁਕਤ ਸਿੰਗਲਾ ਨੇ ਵਿਭਾਗ ਵਿੱਚ ਰਹਿ ਕੇ ਪੂਰੀ ਤਨਦੇਹੀ ਤੇ ਬੇਦਾਗ ਹੋ ਕੇ ਡਿਊਟੀ ਕੀਤੀ ਹੈ।ਪ੍ਰੈਸ ਸਕੱਤਰ ਸੁਰਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਛੁੱਟੀਆਂ ਹੋਣ ਕਰਕੇ ਇਹ ਵਿਦਾਇਗੀ ਪਾਰਟੀ ਪਹਿਲਾਂ ਹੀ ਕਰ ਦਿੱਤੀ ਗਈ ਹੈ।ਇਸ ਮੌਕੇ ਡਿਪਾਰਟਮੈਂਟ ਦੇ ਸਾਰੇ ਮੁਲਾਜਮ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …