Sunday, December 22, 2024

ਜ਼ਿੰਦਗੀ ਦੀ ਬੁਲੰਦ ਆਵਾਜ਼ ਨੂੰ ਅਲਵਿਦਾ

 (ਬਰਸੀ ’ਤੇ ਵਿਸ਼ੇਸ਼)

Mata Udham Kaurਸੰਸਾਰ ਭਰ ਵਿੱਚ ਔਰਤਾਂ ਤੇ ਸਮਾਜ ਵਿੱਚ ਲਤਾੜੇ ਹੋਏ ਲੋਕਾਂ ਦੇ ਹੱਕ ਵਿੱਚ ਖੜ੍ਹਣ ਲਈ ਸਮੁੱਚੀ ਦੁਨੀਆਂ ਕੇਂਦਰਿਤ ਹੋ ਕੇ ਵਿਸ਼ੇਸ਼ ਦਿਨ ਮਨਾਉਂਦੀਆਂ ਹਨ।ਇਸੇ ਤਰ੍ਹਾਂ ਸਾਰੀ ਜ਼ਿੰਦਗੀ ਅਧਿਕਾਰਾਂ ਖਾਤਿਰ ਜੱਦੋ-ਜਹਿਦ ਕਰਨ ਵਾਲੀ ਔਰਤ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਰਹੀਆਂ ਹਨ।ਮੈਂ ਇਸ ਕਰਕੇ ਵੀ ਇਸ ਔਰਤ ਨਾਲ ਲਗਾਵ ਸੀ ਕਿ ਉਹ ਮੇਰੀ ਦੋਸਤ, ਮਾਂ, ਤੇ ਸੱਸ ਸੀ, ਇਹ ਸਾਰੇ ਰਿਸ਼ਤੇ ਮੈਂ ਇੱਕੋ ਔਰਤ ਵਿੱਚੋਂ ਥੋੜ੍ਹੇ ਸਮੇਂ ਵਿੱਚ ਲੱਭੇ, ਪਰ ਇਹ ਸਾਥ ਬਹੁਤੀ ਦੇਰ ਤੱਕ ਨਾ ਰਿਹਾ।ਮੇਰੀ ਮਮਤਾ ਭਰੀ ਸਾਂਝ ਜਲਦੀ ਹੀ ਟੁੱਟ ਗਈ।
ਮਾਤਾ ਉਧਮ ਕੌਰ ਦਾ ਜਨਮ ਅਣਵੰਡੇ ਪੰਜਾਬ ਸਮੇਂ ਸੈਟੇਲਾਈਟ ਟਾਊਨ ਰਾਵਲਪਿੰਡੀ ਵਿਖੇ ਹੋਇਆ।ਭਾਰਤ ਦੇ ਬਟਵਾਰੇ ਤੋਂ ਬਾਅਦ ਉਹ ਨੂਰਮਹਿਲ ਜ਼ਿਲ੍ਹਾ ਜਲੰਧਰ ਕੋਲ ਪਿੰਡ ਹਰਦੋਸ਼ੇਖ਼ ਵਿਖੇ ਰਹਿਣ ਲੱਗ ਪਏ।ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪੱਕਾ ਘਰ ਹਰੀਪੁਰ ਜ਼ਿਲ੍ਹਾ ਜਲੰਧਰ ਵਿੱਚ ਹੋਇਆ ਤੇ ਕੁੱਝ ਅਰਸੇ ਤੋਂ ਬਾਅਦ ਉਹ ਤਹਿਸੀਲ ਨਕੋਦਰ ਦੇ ਪਿੰਡ ਰਾਮੂਵਾਲ ਵਿੱਚ 1960 ਤੋਂ ਰਹਿਣ ਲੱਗ ਪਏ, ਜਿਥੇ ਉਹਨਾਂ ਦਾ ਆਖਰੀ ਸਫ਼ਰ ਹੋਇਆ।ਮਾਤਾ ਉਧਮ ਕੌਰ ਦੇ ਪਤੀ ਮਾਲ ਵਿਭਾਗ ਵਿੱਚ ਤਹਿਸੀਲਦਾਰ ਸਨ।ਉਹਨਾਂ ਦੇ ਤਿੰਨੇ ਲੜਕਿਆਂ ਵਿਚੋਂ ਦੋ ਭਾਰਤ ਦੇ ਕੇਂਦਰ ਸਰਕਾਰ ਦੇ ਸੀਨੀਅਰ ਅਫ਼ਸਰ ਹਨ ’ਤੇ ਦੂਸਰਾ ਲੜਕਾ ਵਿਦੇਸ਼ ਵਿੱਚ ਸੈਟਲ ਹੈ।
ਮਾਤਾ ਉਧਮ ਕੌਰ ਨੇ ਸਾਰੀ ਜ਼ਿੰਦਗੀ ਆਪਣੇ ਪ੍ਰੀਵਾਰ ਨੂੰ ਬੜੀ ਪ੍ਰਮੁੱਖਤਾ ਦਿੱਤੀ ’ਤੇ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਦੇ ਲੜਕੇ ਆਈ.ਏ.ਐਸ ਵਰਗੀਆਂ ਮਹੱਤਵਪੂਰਨ ਪਦਵੀਆਂ ਤੱਕ ਪਹੁੰਚ ਸਕੇ।ਆਪਣੇ ਪਰਿਵਾਰ ਤੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਸਮਾਂ ਕੱਢ ਕੇ ਸਮਾਜ ਦੀਆਂ ਪੱਛੜੀਆਂ ਔਰਤਾਂ ਨੂੰ ਹੱਲਾਸ਼ੇਰੀ ਦੇ ਕੇ ਉਹਨਾਂ ਅੰਦਰ ਹੌਂਸਲੇ ਦੀ ਰੂਹ ਫੂਕੀ ’ਤੇ ਜ਼ੁਲਮ ਵਿਰੁੱਧ ਲੜਣ ਲਈ ਹੌਕਾ ਦਿੱਤਾ।ਆਖ਼ਿਰੀ ਸਮੇਂ ਦੌਰਾਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦੇ ਆਗੂ ਮਰਹੂਮ ਅਜੀਤ ਸਿੰਘ ਕੌਹਾੜ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਹਿੰਦੁਸਤਾਨ ਦੇ ਸਿਆਸੀ ਫਰੰਟ `ਤੇ ਸਾਬਕਾ ਸਪੀਕਰ ਲੋਕ ਸਭਾ ਬਲਰਾਮ ਜਾਖੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਨਾਲ ਬੜੀ ਨੇੜਲੀ ਸਾਂਝ ਸੀ।1984 ਦੇ ਅਣਮਨੁੱਖੀ ਕਤਲੇਆਮ ’ਤੇ ਸ੍ਰੀ ਦਰਬਾਰ ਸਾਹਿਬ `ਤੇ ਹੋਏ ਹਮਲੇ ਤੋਂ ਮਾਤਾ ਉਧਮ ਕੌਰ ਨੇ ਬਹੁਤ ਹੀ ਦੁੱਖ ਪ੍ਰਗਟਾਇਆ ਸੀ।ਆਪਣੇ ਤਹਿਸੀਲਦਾਰ ਪਤੀ ਦੇ 2004 ਦੇ ਦੇਹਾਂਤ ਤੋਂ ਬਾਅਦ ਉਹਨਾਂ ਨੂੰ ਸਮਾਜ ਨਾਲ ਜੰਗ ਲੜਣੀ ਪਈ, ਜੋ ਅੰਤਿਮ ਸਮੇਂ ਤੱਕ ਜਾਰੀ ਰਹੀ।
 ਉਹ ਆਪਣੇ ਪਰਿਵਾਰ ਦੀ ਖਾਤਿਰ ਸੰਘਰਸ਼ ਤਾਂ ਕਰਦੇ ਹੀ ਰਹੇ, ਸਗੋਂ ਔਰਤਾਂ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ।ਮੇਰੀ ਉਹਨਾਂ ਨਾਲ ਇਸ ਕਰਕੇ ਵੀ ਸਾਂਝ ਵਧੇਰੇ ਸੀ ਕਿ ਉਹ ਪੱਤਰਕਾਰੀ ਖੇਤਰ ਨਾਲ ਵੀ ਨੇੜਿਓਂ ਜੁੜੇ ਹੋਏ ਸਨ।ਉਹਨਾਂ ਨੇ ਦੋ ਦਹਾਕੇ ਪਹਿਲਾਂ ਔਰਤਾਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕੀਤੀ ਸੀ, ਜਿਸ ਨੇ ਔਰਤਾਂ ਨੂੰ ਆਪਣੀ ਗੱਲ ਕਹਿਣ ਦਾ ਮੰਚ ਪ੍ਰਦਾਨ ਕੀਤਾ ਸੀ।ਉਹਨਾਂ ਦੀ ਅਸਲ ਪੂੰਜੀ ਉਹਨਾਂ ਦੇ ਪੁੱਤਰ ਹੀ ਹਨ, ਜੋ ਉਹਨਾਂ ਦੇ ਵਿਚਾਰਾਂ `ਤੇ ਪਹਿਰਾ ਦੇ ਰਹੇ ਹਨ।ਕਦੀ ਕਦੀ ਉਹ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰਦੇ, ਉਹ ਸਮਝਦੇ ਸਨ ਕਿ ਕਿਸੇ ਨਾ ਕਿਸੇ ਪਾਸਿਓਂ ਸ਼ਬਦਾਂ ਦੀ ਐਸੀ ਸਾਂਝ ਹੈ ਜੋ ਸੱਚਾਈ ਦੇ ਬੜਾ ਨੇੜੇ ਲੱਗਦੀ ਹੈ।ਅਧਿਕਾਰ ਖੋਹਣ ਵਾਲੇ ਨੂੰ ਭਰੇ ਜਾਣ ਵਾਲੇ ਹਰਜ਼ਾਨੇ ਦਾ ਅੰਦਾਜ਼ਾ ਜ਼ਰੂਰ ਹੁੰਦਾ ਹੈ, ਪਰ ਉਹ ਇਸ ਗੱਲੋਂ ਬੇਪ੍ਰਵਾਹ ਹੁੰਦੇ ਹਨ।ਸ੍ਰੀਮਤੀ ਉਧਮ ਕੌਰ ਨੇ ਆਖਿਰੀ ਸਮੇਂ ਤੱਕ ਸਮਾਜ ਤੋਂ ਈਨ ਨਹੀਂ ਮੰਨੀ ’ਤੇ ਆਪਣੀ ਨਾਮੁਰਾਦ ਬਿਮਾਰੀ ਨੇ ਉਹਨਾਂ ਨੂੰ ਹਰਾ ਦਿੱਤਾ।
ਅੱਜ ਦੇ ਦਿਨ ਉਹਨਾਂ ਦੇ ਸੰਸਕਾਰਾਂ ਦੀ ਬਰਸੀ `ਤੇ ਜਾਣਾ ਵੀ ਸਮਾਜ ਦੀ ਸੰਕੀਰਨ ਸੋਚ ਨਾਲ ਉਠ ਕੇ ਮਰਨ ਵਾਲੀ ਔਰਤ ਲਈ ਬੜਾ ਦੁੱਖਦਾਈ ਹੁੰਦਾ ਹੈ।ਹਾਲਾਂਕਿ ਔਰਤਾਂ ਨੂੰ ਤੇਤੀ ਫੀਸਦੀ ਰਾਖਵਾਂਕਰਨ ਦੇਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ, ਪਰ ਇਸ ਔਰਤ ਨੂੰ ਸਮਾਜ ਵਲੋਂ ਇਕਵੀਂ ਸਦੀ ਹੱਕ ਵੀ ਨਾ ਦੇਣ ਦਾ ਝੋਰਾ ਮੇਰੇ ਦਿਲ ਵਿੱਚ ਹਮੇਸ਼ਾਂ ਬਣਿਆ ਰਹੇਗਾ।ਸੰਸਾਰ ਜਦੋਂ ਵੀ ਔਰਤਾਂ ਦੇ ਰਾਖਵੇਂਕਰਨ ਦੇ ਅਧਿਕਾਰਾਂ ਦੀ ਖੁਸ਼ੀ ਮਨਾਉਣਗੀਆਂ ਤਾਂ ਇਸ ਰਾਖਵੇਂਕਰਨ ਦੀ ਨੀਂਹ ਜਿੰਨਾਂ ਔਰਤਾਂ ਵਲੋਂ ਤਿਆਰ ਕੀਤੀ ਗਈ ਹੈ, ਜਾਂ ਜ਼ਮੀਨ ਬਦਲੇ ਦਿੱਤੀਆਂ ਕੁਰਬਾਨੀਆਂ ਵੀ ਚੇਤੇ ਆਉਣਗੀਆਂ।
ਅੱਜ ਉਹਨਾਂ ਦੀ ਤੀਜੀ ਬਰਸੀ ਦੇ ਮੌਕੇ ਸਮੁੱਚੀਆਂ ਔਰਤਾਂ ਤੇ ਜਗਤ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।

ਪ੍ਰੋ. ਅਰਚਨਾ ਸਿੰਘ
ਐਲ.ਬੀ.ਐਸ ਮਹਿਲਾ ਕਾਲਜ,
ਬਰਨਾਲਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply