Sunday, March 22, 2026

ਗਲਾਸਗੋ ਦੇ ਜੇਤੂ ਐਥਲੀਟ ਬੋਬੀ ਛੀਨਾ ਦਾ ਅੰਮ੍ਰਿਤਸਰ ਪਹੁੰਚਣ ‘ਤੇ ਕੀਤਾ ਸਵਾਗਤ

ਬੋਬੀ ਛੀਨਾ ਨੂੰ ਸਰਕਾਰ ਵੱਲੋਂ ਮਾਣ ਸਨਮਾਨ ਦਿਵਾਉਣ ਲਈ ਸੰਭਵ ਯਤਨ ਕੀਤੇ ਜਾਣਗੇ – ਮੱਟੂ

PPN09081417

ਅੰਮ੍ਰਿਤਸਰ, 9 ਅਗਸਤ (ਪ੍ਰੀਤਮ ਸਿੰਘ) – ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਈਆ ੨੦ਵੀਆਂ ਰਾਸ਼ਟਰਮੰਡਲ ਖੇਡਾਂ 2014  ਵਿੱਚ ਅੰਮ੍ਰਿਤਸਰ ਦੇ ਪਿੰਡ ਹਰਸਾਛੀਨਾ ਦੇ ਜੰਮਪਲ ਅਰਪਿੰਦਰ ਸਿੰਘ ਬੋਬੀ ਛੀਨਾ ਨੇ 16.63  ਮੀਟਰ ਤੀਹਰੀ ਛਾਲ ਲਗਾ ਕੇ ਕਾਂਸੇ ਦਾ ਤਗਮਾ ਜਿੱਤਣ ਉਪਰੰਤ ਅੱਜ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਅਰਪਿੰਦਰ ਸਿੰਘ ਬੋਬੀ ਛੀਨਾ ਦੇ ਕੋਚ ਸੁਖਦੇਵ ਸਿੰਘ ਪੰਨੂ, ਉਸ ਦੇ ਪਿਤਾ ਜਗਬੀਰ ਸਿੰਘ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਪ੍ਰਬੰਧਕ ਬਲਜਿੰਦਰ ਸਿੰਘ ਮੱਟੂ, ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਸ਼ਮੀਰ ਸਿੰਘ ਖਿਆਲਾ, ਅੰਤਰਰਾਸ਼ਟਰੀ ਐਥਲੀਟ ਜਸਪਾਲ ਸਿੰਘ ਢਿਲੋਂ, ਐਥਲੈਟਿਕਸ ਕੋਚ ਰਣਕੀਰਤ ਸਿੰਘ, ਐਥਲੈਟਿਕਸ ਕੋਚ ਕੁਲਵਿੰਦਰ ਸਿੰਘ, ਐਥਲੈਟਿਕਸ ਕੋਚ ਮਨੋਰੀ, ਪਰਮਜੀਤ ਸਿੰਘ ਪੱਮਾ, ਜਸਪਾਲ ਸਿੰਘ ਰੇਲਵੇ, ਪਰਮਿੰਦਰ ਸਿੰਘ ਕੜਿਆਲ ਅਤੇ ਪਿੰਡ ਤੋਂ ਆਏ ਸੈਕੜੇ ਲੋਕ ਸ਼ਾਮਿਲ ਸਨ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਖੇਡ ਪ੍ਰਮੋਟਰਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਆਉਣ ਵਾਲੀਆਂ ਏਸ਼ੀਅਨ ਗੇਮਜ਼ ਅਤੇ ਉਲੰਪਿਕ ਖੇਡਾਂ ਵਿੱਚ ਤਗਮਾ ਜਿੱਤਣ ਲਈ ਅਰਪਿੰਦਰ ਸਿੰਘ ਬੋਬੀ ਛੀਨਾ ਦੀ ਮਾਲੀ ਸਹਾਇਤਾ ਦੇ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕਿ ਭਾਰਤ ਦਾ ਕੌਮੀ ਤਿਰੰਗਾ ਝੰਡਾ ਅੰਤਰਰਾਸ਼ਟਰੀ ਪੱਧਰ ਤੇ ਲਹਿਰਾ ਸਕੇ। ਆਖਿਰ ਵਿੱਚ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੋਬੀ ਛੀਨਾ ਦੀ ਕਲੱਬ ਵੱਲੋਂ ਮਦਦ ਕੀਤੀ ਜਾਵੇਗੀ ਅਤੇ ਮਾਲੀ ਸਹਾਇਤਾ ਅਤੇ ਮਾਣ ਸਨਮਾਨ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply