ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਮੇਅਰ ਬਖਸ਼ੀ ਰਾਮ ਅਰੋੜਾ ਨੇ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਏ ਵਣ ਮਹਾ ਉਤਸਵ ਦੇ ਸਬੰਧ ਵਿਚ ਅੱਜ ਵਾਰਡ ਨੰ. 50 ਵਿਚ ਪੈਂਦੇ ਪੰਨਾ ਲਾਲ ਮਹਾਜਨ ਮਾਰਗ, ਗਾਰਡਨ ਐਵੀਨਿਊ ਪਾਰਕ, ਜੋਸ਼ੀ ਕਾਲੋਨੀ ਪਾਰਕ-1 ਅਤੇ ਪਾਰਕ-2 ਵਿਚ ਪੌਦੇ ਲਗਾਉਣ ਦੇ ਕੰਮ ਦਾ ਸ਼ੁਭ ਆਰੰਭ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਦੇ ਨਾਲ ਅਸ਼ੋਕ ਗੁਪਤਾ, ਸ਼ਸ਼ੀ ਭਾਰਦਵਾਜ, ਰਿਸ਼ੀ ਅਰੋੜਾ, ਅਮਰੀਸ਼ ਮਹਿਰਾ, ਰਾਜੀਵ ਬਹਿਲ, ਮਾਣਿਕ ਸਿੰਘ, ਯੂਵਰਾਜ ਸਿੰਘ, ਦੀਪਕ ਬੱਬਰ, ਸਲਿਲ ਤਾਲਵਾੜ, ਵਿਨੋਦ ਚਾਵਲਾ, ਹਰੀ ਕਪੂਰ, ਲਖਵਿੰਦਰ ਸਿੰਘ, ਮੋਹਨ ਲਾਲ ਅਰੋੜਾ, ਮੋਤੀ ਲਾਲ ਲਖਨਪਾਲ, ਸੰਜੈ ਅਗਰਵਾਲ, ਅਮਨ ਗੁਪਤਾ, ਪੂਨੀਤ ਮਹਿਰਾ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਮੇਅਰ ਅਰੋੜਾ ਨੇ ਇਸ ਅਵਸਰ ਤੇ ਸੰਬੋਧਨ ਕੀਤਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਪੌਦੇ ਲਗਾਏ ਜਾਣੇ ਅਤਿ ਜਰੂਰੀ ਹਨ ਅਤੇ ਨਗਰ ਨਿਗਮ ਵੱਲੋਂ 10 ਹਜਾਰ ਤੋਂ ਜਿਆਦਾ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਸੜ੍ਹਕਾਂ ਨੂੰ ਚੌੜਾ ਕਰਨ ਲਈ ਕੱਟੇ ਗਏ ਰੁੱਖਾਂ ਦੀ ਘਾਟ ਨੂੰ ਪੁਰਾ ਕਰਨ ਵਾਸਤੇ ਇੱਕ ਰੁੱਖ ਦੇ ਬਦਲੇ 10 ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਨੇ ਇਸ ਅਵਸਰ ਤੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਵੀ ਨਗਰ ਨਿਗਮ ਵੱਲੋਂ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਵਿਚ ਨਿਗਮ ਦਾ ਸਹਿਯੋਗ ਕਰਨ ਜਿਸ ਨਾਲ ਕਿ ਸ਼ਹਿਰ ਨੂੰ ਹਰਾ-ਭਰਿਆ ਬਣਾਇਆ ਜਾ ਸਕੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media