ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਅਤੇ ਏ.ਡੀ.ਸੀ.ਪੀ
ਟਰੈਫਿਕ ਗੌਰਵ ਤੂਰਾ ਆਈ.ਪੀ.ਐਸ ਦੀ ਅਗਵਾਈ `ਚ ਟ੍ਰੈਫਿਕ ਪੁਲਿਸ ਵੱਲੋ ਮਨਾਏ ਜਾ ਰਹੇ `29ਵੇ ਕੌਮੀ ਸੜਕ ਸੁਰੱਖਿਆ ਹਫਤਾ` 6ਵਂੇ ਦਿਨ ਪ੍ਰਿੰਸ ਪ੍ਰਦੂਸ਼ਨ ਚੈਕਅੱਪ ਸੈਂਟਰ ਦੇ ਸਹਿਯੋਗ ਨਾਲ ਇੱਕ ਫ੍ਰੀ ਵਹੀਕਲ ਪ੍ਰਦੂਸ਼ਨ ਚੈਕਅੱਪ ਕੈਂਪ ਦਾ ਆਯੋਜਨ ਭੰਡਾਰੀ ਪੁੱਲ `ਤੇ ਕੀਤਾ ਗਿਆ।ਇਸ ਕੈਂਪ ਦੀ ਸ਼ੁਰੂਆਤ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟ੍ਰੈਫਿਕ ਨੇ ਕੀਤੀ।ਇਸ ਮੋਕੇ ਰਾਹ ਜਾਂਦੇ ਵਹੀਕਲ ਚਾਲਕਾਂ ਰੋਕ ਕੇ ਉਹਨਾਂ ਦੇ ਵਹੀਕਲਾਂ ਦਾ ਫ੍ਰੀ ਪ੍ਰਦੂਸ਼ਣ ਚੈਕ ਕੀਤਾ ਗਿਆ ਅਤੇ ਪ੍ਰਦੂਸ਼ਣ ਚੈਕ ਸਰਟੀਫਿਕੇਟ ਤਕਸੀਮ ਕੀਤੇ ਗਏ।ਇਸ ਮੋਕੇ ਇੰਸਪੈਕਟਰ ਕੁਲਦੀਪ ਕੌਰ, ਇੰਸਪੈਕਟਰ ਅਮੋਲਕ ਸਿੰਘ, ਐਸ.ਆਈ ਪਰਮਜੀਤ ਸਿੰਘ ਟੈ੍ਰਫਿਕ ਐਜੂਕੇਸ਼ਨ ਸੈਲ ਅਤੇ ਹੋਰ ਟੈ੍ਰਫਿਕ ਕਰਮਚਾਰੀ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media