ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਵਾਸੀਆਂ ਨੂੰ ਮੁਹਿੰਮ `ਚ ਸਾਥ ਦੇਣ ਦੀ ਅਪੀਲ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਪਿਛਲੇ ਕੁੱਝ ਦਿਨਾਂ ਤੋ ਸ਼ੋਸ਼ਲ ਮੀਡੀਆ ਉਪਰ ਵਾਈਰਲ ਹੋਈ ਵੀਡੀਓ, ਜਿਸ ਵਿੱਚ ‘ਖਸਰੇ ਅਤੇ ਰਬੈਲਾ” ਮੁਹਿੰਮ ਦੇ ਵਿਰੋਧ ਵਿੱਚ ਬਹੁਤ ਕੁੱਝ ਕਿਹਾ ਗਿਆ ਹੈ ਅਤੇ ਇਸ ਤੋਂ ਘੱਟ ਗਿਣਤੀਆਂ ਨੂੰ ਖ਼ਤਰਾ ਦੱਸਿਆ ਗਿਆ ਹੈ, ਨੂੰ ਕੋਰੀ ਝੂਠੀ ਅਤੇ ਤੱਥਹੀਣ ਕਰਾਰ ਦਿੰਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ ਹੈ।ਸਿਵਲ ਸਰਜਨ ਅੰਮ੍ਰਿਤਸਰ ਡਾ. ਹਰਦੀਪ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਵੀਡੀੳ ਰਾਹੀਂ ਆਮ ਲੋਕਾਂ ਨੂੰ ਗੰੁਮਰਾਹ ਕੀਤਾ ਗਿਆ ਹੈ ਅਤੇ ਕਈ ਤਰਾਂ ਦੇ ਭਰਮ ਪੈਦਾ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਖਸਰਾ ਇਕ ਐਸੀ ਬੀਮਾਰੀ ਹੈ, ਜਿਸ ਨਾਲ ਹਰ ਸਾਲ ਭਾਰਤ ਵਿੱਚ 50,000 ਮੌਤਾਂ ਹੋ ਰਹੀਆਂ ਹਨ ਅਤੇ ਇਸ ਬੀਮਾਰੀ ਨੂੰ ਖਤਮ ਕਰਨ ਲਈ ਵਿਸ਼ਵ ਸਿਹਤ ਸੰਸਥਾ ਦੀ ਦੇਖ ਰੇਖ ਹੇਠ ਪੂਰੇ ਭਾਰਤ ਵਿੱਚ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ‘ਖਸਰੇ ਅਤੇ ਰੁਬੈਲਾ” ਦਾ ਟੀਕਾ ਲਗਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਹ ਟੀਕਾ ਪਿੱਛਲੇ ਲਈ ਸਾਲਾਂ ਤਂੋ ਲੋਕ ਆਪਣੇ ਬੱਚਿਆਂ ਨੂੰ ਮਾਰਕਿਟ ਵਿਚੋਂ ਖਰੀਦ ਕੇ ਲਗਵਾ ਰਹੇ ਹਨ, ਪ੍ਰੰਤੂ ਟੀਕਾ ਮਹਿੰਗਾ ਹੋਣ ਕਰਕੇ ਸਾਰੇ ਲੋਕ ਨਹੀਂ ਸਨ ਲਗਵਾ ਰਹੇ।ਇਸ ਲਈ ਵਿਸ਼ਵ ਸਿਹਤ ਸੰਸਥਾ ਦੀ ਸਲਾਹ ਨਾਲ ਸਰਕਾਰ ਵਲੋਂ ਸਭ ਨੂੰ ਇਹ ਟੀਕਾ ਮੁਫਤ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤ ਵਿੱਚ 8 ਕਰੋੜ ਬੱਚਿਆਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਕਿਸੇ ਵੀ ਤਰਾਂ ਦਾ ਬੁਰਾ ਅਸਰ ਬੱਚਿਆਂ ’ਤੇ ਸਾਹਮਣੇ ਨਹੀ ਆਇਆ ਹੈ।ਉਨਾਂ ਦੱਸਿਆ ਕਿ ਪੰਜਾਬ ਵਿੱਚ ਇਹ ਟੀਕਾਕਰਨ ਮੁਹਿੰਮ 1 ਮਈ ਤੋਂ ਸ਼ੁਰੂ ਹੋ ਰਹੀ ਹੈ।ਜਿਸ ਤਹਿਤ ਪਹਿਲਾਂ ਸਾਰੇ ਸਕੂਲਾਂ, ਆਗਨਵਾੜੀਆਂ ਵਿੱਚ ਟੀਕੇ ਲਗਾਏ ਜਾਣਗੇ।ਉਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਯੂਨੀਸੈਫ, ਲਾਇਨਜ਼ ਕਲੱਬ, ਆਈ.ਐਮ.ਏ, ਆਈ.ਪੀ.ਏ, ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਤੋ ਇਲਾਵਾ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ, ਸੋ ਸਾਰੇ ਆਪਣੇ ਬੱਚਿਆਂ ਨੂੰ ਇਹ ਟੀਕੇ ਜ਼ਰੂਰ ਲਗਾਉਣ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵੀ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿਸਾ ਲੈਣ ਅਤੇ ਸ਼ੋਸਲ ਮੀਡੀਆ ਦੇ ਗੰੁਮਰਾਹ ਕਰਨ ਵਾਲੀਆਂ ਪੋਸਟਾਂ ਤੋਂ ਬਚ ਕੇ ਰਹਿਣ, ਤਾਂ ਕਿ ਦੋ ਖਰਤਨਾਕ ਬੀਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ।
Punjab Post Daily Online Newspaper & Print Media