ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਹਮੇਸ਼ਾਂ ਹੀ ਮੋਹਰੀ ਰਹਿਣ ਵਾਲਾ ਅਮਨਦੀਪ ਹਸਪਤਾਲ ਅਤੇ ਕਲਿਨਿਕਸ ਗਰੁੱਪ ਪਿਛਲੇ 26 ਸਾਲਾਂ ਤੋਂ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ।ਅਮਨਦੀਪ ਗਰੁੱਪ ਨੂੰ ਹਰ ਕੰਮ ਸਭ ਤੋਂ ਪਹਿਲਾਂ ਅਤੇ ਨਿਵੇਕਲੇ ਅੰਦਾਜ਼ ‘ਚ ਕਰਨ ਲਈ ਜਾਣਿਆ ਜਾਂਦਾ ਹੈ।ਚਾਹੇ ਉਹ ਨੇਵੀਗੇਸ਼ਨ ਤਕਨੀਕ ਅੰਮ੍ਰਿਤਸਰ ‘ਚ ਲਿਆਉਣੀ ਹੋਵੇ ਜਾਂ ਐਚ.ਬੀ.ਓ.ਟੀ ਤਕਨੀਕ ਦੀ ਸ਼ੁਰੁਆਤ ਹੋਵੇ ਜਾਂ ਫਿਰ ਹਾਲ ਹੀ ‘ਚ ਬਿਨਾਂ ਹੱਡੀ ਕੱਟਿਆਂ ਰੋਬੋਟ ਦੀ ਮਦਦ ਨਾਲ ਗੋਡਿਆਂ ਦੀ ਸਰਜਰੀ ਦੀ ਸ਼ੁਰੁਆਤ। ਸਥਾਨਕ ਅਮਨਦੀਪ ਹਸਪਤਾਲ ਵਿਖੇ ਮੇਗਾ ਜਾਬ ਫ਼ੇਅਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਦਿੱਲੀ ਤੋਂ 400 ਤੋਂ ਵੀ ਵਧੇਰੇ ਕਲੀਨੀਕਲ ਅਤੇ ਨਾਨ-ਕਲੀਨੀਕਲ ਸਟਾਫ਼ ਅਰਥਾਤ ਡਾਕਟਰ, ਨਰਸਿੰਗ, ਓ.ਟੀ ਸਟਾਫ਼, ਗੈਰ-ਨਰਸਿੰਗ, ਕਲੈਰੀਕਲ, ਮਾਰਕੀਟਿੰਗ, ਪ੍ਰਬੰਧਕੀ, ਸਕਿਓਰਿਟੀ ਸਟਾਫ਼ ਆਦਿ ਤੋਂ ਇਲਾਵਾ ਨਰਸਿੰਗ ਕਾਲਜ਼ ਲਈ ਟੀਚਿੰਗ, ਨਾਨ-ਟੀਚਿੰਗ ਸਟਾਫ਼ ਨੌਕਰੀਆਂ ਲਈ ਉਮੀਦਵਾਰ ਪੁੱਜੇ। ਅਮਨਦੀਪ ਗਰੁੱਪ ਦੇ ਸੀਈਓ-ਕਮ-ਮੈਡੀਕਲ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਗਾ ਜਾਬ ਫ਼ੇਅਰ ਲਾਉਣ ਵਾਲਾ ਅਮਨਦੀਪ ਹਸਪਤਾਲ ਇਲਾਕੇ ਦਾ ਪਹਿਲਾ ਹੈਲਥ ਗਰੁੱਪ ਬਣ ਗਿਆ ਹੈ, ਜੋ ਯੋਗ ਅਤੇ ਕਾਬਲ ਉਮੀਦਵਾਰਾਂ ਨੂੰ ਰੁਜਗਾਰ ਦੇਣ ਦਾ ਉਪਰਾਲਾ ਕਰ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਜਾਬ ਫ਼ੇਅਰ ‘ਚ ਤਜ਼ੱਰਬੇਕਾਰ ਉਮੀਦਵਾਰਾਂ ਦੇ ਨਾਲ-ਨਾਲ ਪਹਿਲੀ ਵਾਰ ਨੌਕਰੀ ਦੀ ਭਾਲ `ਚ ਆਏ ਉਮੀਦਵਾਰਾਂ ਨੇ ਉਤਸਾਹ ਨਾਲ ਹਿੱਸਾ ਲਿਆ।ਵੱਖ-ਵੱਖ ਪ੍ਰੋਫੈਸ਼ਨਲ ਟੀਮਾਂ ਨੇ ਉਮੀਦਵਾਰਾਂ ਦੀ ਸਕ੍ਰੀਨਿੰਗ ਕੀਤੀ, ਜਿੰਨਾਂ ਨੂੰ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਗਰੁੱਪ ਦੇ ਹਸਪਤਾਲਾਂ ਜਾਂ ਨਰਸਿੰਗ ਕਾਲਜ਼ ਵਿੱਚ ਯੋਗਤਾ ਅਨੁਸਾਰ ਨੌਕਰੀ ਦੀ ਪੇਸ਼ਕਸ਼ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਹੈਲਥ ਗਰੁੱਪ ਵੱਲੋਂ ਇਲਾਕੇ ‘ਚ ਜੋਬ ਫ਼ੇਅਰ ਨਹੀਂ ਲਗਾਇਆ ਗਿਆ।ਉਨਾਂ ਯਕੀਨ ਦਿਵਾਇਆ ਕਿ ਅੱਜ ਮਿਲੇ ਹੁੰਗਾਰੇ ਨੂੰ ਦੇਖਦਿਆਂ ਭਵਿੱਖ ‘ਚ ਵੀ ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।
Punjab Post Daily Online Newspaper & Print Media