Sunday, October 11, 2026

ਫੌਜ ਵਿੱਚ ਆਰਟੀ ਸੈਂਟਰ ਤੇ ਆਰਮਰਡ ਸੈਂਟਰ ਵਿੱਚ ਹੋਵੇਗੀ ਰਿਲੇਸ਼ਨ ਦੀ ਸਿੱਧੀ ਭਰਤੀ

ਅੰਮ੍ਰਿਤਸਰ 1 ਮਈ  (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਆਰਟੀ ਸੈਂਟਰ, ਨਾਸਿਕ ਵਿਖੇ ਰਿਲੇਸ਼ਨਸ਼ਿਪ ਅਤੇ ਸਪੋਰਟਸ ਮੈਨ ਦੀ ਫੌਜੀ ਭਰਤੀ ਰੈਲੀ 28 ਜੂਨ ਤੋਂ 4 ਜੁਲਾਈ ਅਤੇ ਆਰਮਰਡ ਸੈਂਟਰ ਅਹਿਮਦਨਗਰ ਵਿਖੇ 30 ਜੁਲਾਈ ਤੋਂ 6 ਅਗਸਤ ਨੂੰ ਹੋ ਰਹੀ ਹੈ।ਚਾਹਵਾਨ ਉਮੀਦਵਾਰ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਦੀ ਕੋਚਿੰਗ ਇਸ ਸੈਂਟਰ ਵਿਖੇ ਕਰ ਸਕਦੇ ਹਨ।ਸਰੀਰਕ ਅਤੇ ਲਿਖਤੀ ਟੈਸਟ ਦੀ ਕੋਚਿੰਗ ਲਈ ਨਵਾਂ ਕੇਡਰ 21 ਮਈ ਤੋਂ ਸ਼ੁਰੂ ਹੋ ਰਿਹਾ ਹੈ।ਇਸ ਤੋਂ ਇਲਾਵਾ ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਫ਼ਤਰੀ ਸਮੇਂ ਵਿੱਚ ਆ ਕੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ 52 ਕੋਰਟ ਰੋਡ ਅੰਮ੍ਰਿਤਸਰ ਵਿਖੇ ਮਿਲਿਆ ਜਾ ਸਕਦਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply