ਭੀਖੀ, 4 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਬੀਰ ਖੁਰਦ ਵਿਖੇ ਸਾਂਝ ਗਲੋਬਲ ਫਾਊਂਡੇਸ਼ਨ ਅਤੇ ਲਾਇਨਜ ਅੱਖਾਂ ਦਾ ਹਸਪਤਾਲ ਨਿਆਲ ਵੱਲੋਂ ਸਮਾਜ ਸੇਵੀ ਸਵ. ਸੁਰਿੰਦਰਪਾਲ ਸਿੰਘ ਛਿੰਦਾਂ ਗਿੱਲ ਦੀ ਯਾਦ ਵਿੱਚ ਚਿੱਟੇ ਅਤੇ ਕਾਲੇ ਮੋਤੀਏ ਦੇ ਖਾਤਮੇ ਲਈ ਅੱਖਾਂ ਦਾ ਮੁਫਤ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਗਿਆ।ਜਿਸ ਦਾ ਉਦਘਾਟਨ ਹਲਕਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤਾ।ਇਸ ਸਮੇਂ ਉਨ੍ਹਾਂ ਕਿਹਾ ਕਿ ਕਿਸੇ ਦੀ ਹਨੇਰੀ ਜਿੰਦਗੀ ਨੂੰ ਰੋਸ਼ਨ ਕਰਨਾ ਪੁੰਨ ਦਾ ਕੰਮ ਹੈ ਅਤੇ ਇਸ ਕੰਮ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਵੀ ਅਹਿਮ ਹੈ।ਉਨ੍ਹਾਂ ਕਿਹਾ ਕਿ ਜਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਅਜਿਹੀਆਂ ਸਿਹਤ ਸੁਵਿਧਾਵਾਂ ਮੁਫਤ ਪ੍ਰਦਾਨ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦਾ ਅੱਗੇ ਆਉਣਾ ਇੱਕ ਚੰਗਾ ਕਦਮ ਹੈ।ਅੱਖਾਂ ਦੇ ਮਾਹਿਰ ਡਾ. ਨਿਸ਼ਾਂਤ ਮੜਕਣ ਨੇ 200 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਅਤੇ ਕਰੀਬ 50 ਮਰੀਜਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਜਿੰਨਾਂ ਦਾ ਲਾਇਨਜ ਅੱਖਾਂ ਦੇ ਹਸਪਤਾਲ ਵਿਖੇ ਬਿਨਾਂ ਕਿਸੇ ਟਾਂਕੇ ਦੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ।ਇਸ ਮੌਕੇ ਨਰਪਿੰਦਰ ਸਿੰਘ ਬਿੱਟੂ ਖਿਆਲਾ, ਗੁਰਪਿਆਰ ਸਿੰਘ ਦਿਓਗੜ੍ਹ, ਯਾਦਵਿੰਦਰ ਸਿੰਘ ਕੋਹਰੀਆਂ, ਸਾਬਕਾ ਸਰਪੰਚ ਨਾਜਮ ਸਿੰਘ ਗਿੱਲ, ਹਰਬੰਸ ਕੌਰ ਗਿੱਲ, ਕੁਲਵਿੰਦਰ ਸਿੰਘ ਗਿੱਲ, ਜੰਟਾਂ ਸਿੰਘ ਨਹਿਲ ਅਤੇ ਗੁਰਤੇਜ ਸਿੰਘ ਭੀਖੀ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …