Tuesday, August 11, 2026

ਮਨੋਰੰਜਨ ਹੀ ਨਹੀਂ, ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਨਾਟਸ਼ਾਲਾ – ਡੀ.ਸੀ ਸੰਘਾ

PPN0605201802 ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਜਤਿੰਦਰ ਬਰਾੜ ਼ ਲਿਖਤ ਹਾਸਰਸ ਨਾਟਕ ਮਿਰਚ-ਮਸਾਲਾ ਦਾ 251ਵਾਂ ਸ਼ੋਅ ਪੇਸ਼ ਕੀਤਾ ਗਿਆ।ਨਰਿੰਦਰ ਸਾਂਘੀ ਨਿਰਦੇਸ਼ਤ ਇਸ ਡਰਾਮੇ ਨੂੰ ਦੇਖਣ ਲਈ ਡੀ.ਸੀ ਕਮਲਦੀਪ ਸਿੰਘ ਸੰਘਾ ਆਪਣੀ ਧਰਮ ਪਤਨੀ ਸਮੇਤ ਪਹੁੰਚੇ।ਨਾਟਕ ਤੋਂ ਪ੍ਰਭਾਵਿਤ ਹੋਏ ਡੀ.ਸੀ ਸੰਘਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਡਰਾਮੇ ਸਾਨੂੰ ਸਮਜਕ ਸਰੋਕਾਰਾਂ ਤੋਂ ਜਾਣੂ ਕਰਵਾਉਂਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਨਾਟਸ਼ਾਲਾ ਅੱਜ ਸਿਰਫ ਮਨੋਰੰਜਨ ਹੀ ਨਹੀਂ ਬਲਕਿ ਲੋਕਾਂ ਨੂੰ ਸਮਾਜਿਕ ਮੁਦਿਆਂ ਪ੍ਰਤੀ ਵੀ ਜਾਗਰੂਕ ਕਰ ਰਿਹਾ ਹੈ । ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਨੇ ਸੰਘਾ ਪਰਿਵਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਉਨਾਂ ਕਿਹਾ ਕਿ
ਪੇਸ਼ ਕੀਤਾ ਗਿਆ ਨਾਟਕ ਨਾਟਸ਼ਾਲਾ ਦਾ ਹੋਮ ਪ੍ਰੋਡਕਸ਼ਨ ਹੈ।ਇਸ ਨੂੰ ਸਮਾਜ ਅਤੇ ਪਰਿਵਾਰ ਦਰਮਿਆਨ ਤਾਲਮੇਲ ਨੂੰ ਲੈ ਕੇ ਬੁਣਿਆ ਗਿਆ ਹੈ, ਜੋ ਇੱਕ ਪਰਿਵਾਰ ਦੇ ਉਨ੍ਹਾਂ ਤਿੰਨ ਭਰਾਵਾਂ `ਤੇ ਆਧਾਰਿਤ ਹੈ ਜੋ ਕੁੰਆਰੇ ਹਨ।ਹਰੇਕ ਦੀ ਆਪਣੀ ਸੋਚ ਅਤੇ ਖਾਹਿਸ਼ ਹੈ ਅਤੇ ਉਸੇ ਮੁਤਾਬਿਕ ਉਹ ਪਤਨੀ ਚਾਹੁੰਦਾ ਹੈ।ਇਸੇ ਸੋਚ ਵਿਚਾਰ ਦੇ ਚੱਲਦਿਆਂ ਉਨਾਂ ਦੇ ਵਿਆਹ ਦੀ ਉਮਰ ਨਿਕਲ ਜਾਂਦੀ ਹੈ।
ਕੁੰਆਰੇ ਰਹਿਣ ਦੇ ਕਾਰਨ ਲੋਕ ਉਨ੍ਹਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਦੇ।ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਾਲ ਅਕਸਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਹ ਤੰਗ ਤੇ ਪ੍ਰੇਸ਼ਾਨ ਰਹਿੰਦੇ ਹੈ।ਨਾਟਕਕਾਰ ਬਰਾੜ ਨੇ ਕਿਹਾ ਕਿ ਨਾਟਕ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਮਾਜ, ਜਿੰਦਗੀ ਹੋਵੇ ਜਾਂ ਫਿਰ ਪਰਿਵਾਰ ਸਾਰਿਆਂ `ਚ ਤਾਲਮੇਲ ਹੋਣਾ ਜਰੂਰੀ ਹੈ।ਜੇਕਰ ਕਿਤੇ ਵੀ ਫਰਕ ਪਿਆ ਤਾਂ ਸਭ ਕੁੱਝ ਗੜਬੜ ਹੋ ਜਾਵੇਗਾ। PPN0605201803
ਨਾਟਕ ਵਿੱਚ ਪ੍ਰਗਟ ਸਿੰਘ, ਪ੍ਰਿਤਪਾਲ ਸਿੰਘ, ਵਿਸ਼ੁ ਸ਼ਰਮਾ, ਹੇਨਰੀ ਬੈਂਜਾਮਿਨ, ਪਵਨਦੀਪ, ਨਾਜਿਸ਼ ਮਾਨ, ਅਸ਼ੋਕ ਭਗਤ, ਪਾਰਸ, ਨੇਹਾ, ਜਸਵੰਤ ਮਿੰਟੂ, ਨਵਪ੍ਰੀਤ ਹੁੰਦਲ, ਕਮਲ ਰਣਦੇ, ਤਾਨਿਆ, ਅਮਨ ਸ਼ੇਰ, ਸਾਹਿਲ ਸ਼ਰਮਾ ਨੇ ਕਿਰਦਾਰ ਨਿਭਾਇਆ ਹੈ।ਡਰਾਮੇ ਵਿੱਚ ਡਾਂਸ ਰਸ਼ਮੀ ਦਾ ਹੈ ਅਤੇ ਸਹਾਇਕ ਡਾਇਰੈਕਸ਼ਨ ਹਰਮੀਤ ਸਾਂਘੀ ਦਾ ਹੈ । ਸੈਟ ਕਰਮਜੋਤ ਸਿੰਘ, ਰਾਜੇਸ਼ ਕੁਮਾਰ, ਲਾਇਟ ਬਲਜਿੰਦਰ ਸਿੰਘ, ਪਲਵਿੰਦਰ ਸਿੰਘ, ਸਾਉਂਡ ਗਗਨਦੀਪ ਸਿੰਘ ਅਤੇ ਹਰਦੀਪ ਸਿੰਘ ਦਾ ਹੈ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply