Tuesday, August 11, 2026

ਪੀ.ਸੀ.ਪੀ.ਐਨ.ਡੀ ਐਕਟ ਅਧੀਨ ਅਲਟਰਾਸਾਊਂਡ ਸਕੈਨ ਸੈਂਟਰਾਂ ਦਾ ਰਿਕਾਰਡ ਠੀਕ ਪਾਇਆ ਗਿਆ – ਡਾ. ਰਾਕੇਸ਼ ਸਰਪਾਲ

PPN0605201805ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਪੀ.ਸੀ.ਪੀ.ਐਨ.ਡੀ.ਐਕਟ ਨਾਲ ਸਬੰਧਤ ਜ਼ਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਬੈਠਕ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਕੀਤੀਆਂ ਗਈਆਂ ਗਤੀਵੀਧਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਪਿਛਲ਼ੇ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ ਦੇ ਅਲਟਰਾਸਾੳਂੂਡ ਸਕੈਨ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਜਿਨਾਂ ਦਾ ਰਿਕਾਰਡ ਠੀਕ ਪਾਇਆ ਗਿਆ।ਉਨ੍ਹਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਤਾਂ ਜੋ ਜਿਲ੍ਹੇ ਅੰਦਰ ਸੈਕਸ ਰੇਸ਼ੋ ਨੂੰ ਠੀਕ ਰੱਖਿਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਹਦਾਇਤ ਕੀਤੀ ਕਿ ਪੀ.ਸੀ.ਪੀ.ਐਨ.ਡੀ ਨਾਲ ਸੰਬਧਤ ਪੁਰਾਣੇ ਰਿਕਾਰਡ ਵਿਚੋਂ ਜੇਕਰ ਕੋਈ ਕੋਰਟ ਕੇਸ ਨਾਲ ਸੰਬਧਤ ਹੈ ਤਾਂ ਉਸ ਨੂੰ ਛੱਡ ਕੇ ਪਿਛਲਾ ਪੁਰਾਣਾ ਰਿਕਾਰਡ ਕਮੇਟੀ ਬਨਾਉਣ ਉਪਰੰਤ ਡਿਸਪੋਜ ਆਫ ਕਰ ਦਿੱਤਾ ਜਾਵੇ।ਲੜਕੀਆਂ ਦੀ ਘੱਟ ਰਹੀ ਸੈਕਸ ਫੀਸਦ ਸਬੰਧੀ ਉਹਨਾਂ ਕਿਹਾ ਕਿ ਮਾਦਾ ਭਰੂਣ ਹੱਤਿਆ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਦਾ ਖ਼ਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਜੇਕਰ ਕੋਈ ਲਿੰਗ ਜਾਂਚ ਕਰਦਾ ਹੈ ਤਾਂ ਉਸ ਵਿਰੁਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ।ਇਸ ਬੈਠਕ ਵਿੱਚ ਏ.ਡੀ.ਏ ਤਰੂਣਬੀਰ ਕੌਰ, ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ, ਗਾਇਨੀਕੋਲੋਜਿਸਟ ਡਾ. ਨੀਤਾ ਕੋਹਲੀ, ਡਾ. ਨੈਨਸੀ ਵਰਮਾ (ਐਨ.ਜੀ.ਓ), ਸ਼੍ਰੀਮਤੀ ਕਿਰਨ ਕਪੂਰ (ਐਨ.ਜੀ.ਓ) ਨਰੇਸ਼ ਓਬਰਾਏ (ਐਨ.ਜੀ.ੳ), ਮੈਡਮ ਰਿੰਪੀ ਬੀ.ਈ.ਈ, ਜਤਿਨ ਕੁਮਾਰ ਜ਼ਿਲ੍ਹਾ ਪੀ.ਐਨ.ਡੀ.ਟੀ ਅਸਿਸਟੈਂਟ ਅਤੇ ਅਮਨਦੀਪ ਸਿੰਘ ਜ਼ਿਲ੍ਹਾ ਬੀ.ਸੀ.ਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply