ਅੰਮ੍ਰਿਤਸਰ, 7 ਅਪੈ੍ਰਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਬੀ ਡਵੀਜਨ ਦੀ ਪੁਲਿਸ ਨੇ ਵਿਸ਼ੇਸ਼ ਕਾਰਵਾਈ ਦੌਰਾਨ ਹਥਿਆਰਾਂ ਦੀ ਨੋਕ `ਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 3 ਮੈਂਬਰੀ ਗਰੋਹ ਦੇ ਸਰਗਨੇ ਨੂੰ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਹੈ।
ਏ.ਸੀ.ਪੀ ਪੂਰਬੀ ਪ੍ਰਭਜੋਤ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬੀ ਡਵੀਜਨ ਦੇ ਇੰਚਾਰਜ ਇੰਸਪੈਕਟਰ ਪਰਵੇਸ਼ ਚੋਪੜਾ ਦੀ ਰਹਿਨੁਮਾਈ ਤਹਿਤ ਏ.ਐਸ.ਆਈ ਕੁਲਵੰਤ ਸਿੰਘ, ਏ.ਐਸ.ਆਈ ਸੂਬਾ ਸਿੰਘ ਤੇ ਏ.ਐਸ.ਆਈ ਰਵੀ ਕੁਮਾਰ ਵਲੋਂ ਪੁਲਿਸ ਪਾਰਟੀ ਸਮੇਤ ਕੀਤੀ ਗਈ ਵਿਸ਼ੇਸ਼ ਕਾਰਵਾਈ ਦੌਰਾਨ ਏਕਤਾ ਨਗਰ ਅੰਮ੍ਰਿਤਸਰ ਵਾਸੀ ਸਾਵਣ ਕੁਮਾਰ ਉਰਫ ਤੂਤੀ ਪੁੱਤਰ ਵਿਨੇ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਚਾਰ ਜਿੰਦਾ ਕਾਰਤੂਸਾਂ ਸਮੇਤ ਇਕ ਨਜਾਇਜ਼ ਪਿਸਤੌਲ 32 ਬੋਰ, ਚੋਰੀ ਦਾ ਇਕ ਮੋਟਰਸਾਈਕਲ ਤੇ ਇਕ ਚੋਰੀ ਦਾ ਮੋਬਾਇਲ ਬਰਾਮਦ ਕੀਤਾ ਹੈ।ਏ.ਸੀ.ਪੀ ਨੇ ਕਿਹਾ ਕਿ ਪੁਛਗਿੱਛ ਦੌਰਾਨ ਉਕਤ ਦੋਸ਼ੀ ਨੇ ਦੱਸਿਆ ਹੈ ਵਿਸ਼ਾਲ ਕੁਮਾਰ ਉਰਫ ਕੱਟੂ ਤੇ ਪਵਨਦੀਪ ਸਿੰਘ ਉਰਫ ਕਾਲਾ ਨਾਲ ਮਿਲ ਕੇ ਉਸ ਨੇ ਪਿਸਤੌਲ ਦੀ ਨੋਕ `ਤੇ ਵੱਖ-ਵੱਖ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਿਆਂ ਬਮਰਾ ਪੈਟਰੋਲ ਪੰਪ ਦੇ ਲਾਗੋਂ ਵੀਵੋ ਕੰਪਨੀ ਦਾ ਮੋਬਾਇਲ, ਚਮਰੰਗ ਰੋਡ ਤੋਂ ਇੱਕ ਮੋਬਾਇਲ ਤੇ ਮਾਤਾ ਕੋਲਾਂ ਹਸਪਤਾਲ ਦੇ ਨੇੜੇ ਇਕ ਰਾਹਗੀਰ ਪਾਸੋਂ ਮੋਬਾਇਲ ਜੇ-7 ਖੋਹਿਆ ਸੀ।ਉਨਾਂ ਕਿਹਾ ਕਿ ਥਾਣਾ ਬੀ ਡਵੀਜਨ ਵਿਖੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਅਰੰਭ ਦਿੱਤੀ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media