ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਬਠਿੰਡਾ, 7 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹਾਲੀ, ਫੇਜ਼-1 ਵਿਖੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਗੀਤਕਾਰ ਸ਼ਮਸ਼ੇਰ ਸੰਧੂ ਅਤੇ ਗੀਤਕਾਰ ਰਾਜੂ ਨਾਹਰ ਨੂੰ ‘ਨੰਦ ਲਾਲ ਨੂਰਪੁਰੀ ਅਵਾਰਡ-2018’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ ਨੂੰ, ‘ਦਲੀਪ ਕੌਰ ਟਿਵਾਣਾ ਐਵਾਰਡ-2018’, ਗ਼ਜ਼ਲਗੋ ਬਲਵੰਤ ਚਿਰਾਗ ਨੂੰ ‘ਦੀਪਕ ਜੈਤੋਈ ਅਵਾਰਡ-2018’, ਸ਼ਾਇਰ ਰਾਜ ਕੁਮਾਰ ਸਾਹਵਾਲੀਆ ਨੂੰ ‘ਹਰਭਜਨ ਹਲਵਾਰਵੀ ਅਵਾਰਡ-2018’, ਕਵਿੱਤਰੀ ਰਣਜੀਤ ਕੌਰ ਸਵੀ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-2018’, ਘੋੜ-ਸਵਾਰ ਅਫਸਰ ਅਤੇ ਸ਼ਾਇਰ ਪ੍ਰੀਤਮ ਸਿੰਘ ਰਾਠੀ ਨੂੰ ‘ਮਾਣ ਪੰਜਾਬ ਦਾ ਐਵਾਰਡ-2018’, ਲੋਕ-ਗਾਇਕ ਪੂਰਨ ਪਰਦੇਸੀ ਨੂੰ, ‘ਲਾਲ ਚੰਦ ਯਮਲਾ ਜੱਟ ਅਵਾਰਡ-2018’, ਗੀਤਕਾਰ ਲਾਲੀ ਕਰਤਾਰਪੁਰੀ ਨੂੰ ‘ਇੰਦਰਜੀਤ ਹਸਨਪੁਰੀ ਐਵਾਰਡ-2018’, ਸ਼ਾਇਰ ਇੰਜੀ. ਜੀ.ਐਸ ਪਾਹੜਾ ਨੂੰ ‘ਦੀਵਾਨ ਸਿੰਘ ਮਹਿਰਮ ਐਵਾਰਡ-2018’ ਅਤੇ ਧਾਰਮਿਕ ਸ਼ਾਇਰ ਫਤਹਿ ਸਿੰਘ ਕਮਲ (ਬਾਗੜੀ) ਨੂੰ ‘ਸਾਂਈ ਬੁੱਲੇ ਸ਼ਾਹ ਅਵਾਰਡ-2018’ ਨਾਲ ਸਨਮਾਨਿਆ ਗਿਆ।
ਇਸ ਸਮੇਂ ਕੁਲਵਿੰਦਰ ਕੌਰ ਮਹਿਕ ਦਾ ਕਹਾਣੀ-ਸੰਗ੍ਰਹਿ, ‘ਰੌਣਕੀ ਪਿੱਪਲ’, ਵਰਿੰਦਰ ਕੌਰ ਰੰਧਾਵਾ ਦਾ ਕਹਾਣੀ-ਸੰਗ੍ਰਹਿ, ‘ਬੁਝਦੇ ਦੀਵੇ ਦੀ ਲੋਅ’, ਬਲਵੰਤ ਚਿਰਾਗ ਦਾ ਕਾਵਿ-ਸੰਗ੍ਰ੍ਰਹ, ‘ਉਦਾਸ ਅੱਖਰ’, ਅਤੇ ਫਤਹਿ ਸਿੰਘ ਕਮਲ (ਬਾਗੜੀ) ਦਾ ਕਾਵਿ-ਸੰਗ੍ਰਹਿ, ‘ਕਲਮ ਕੇ ਵਲਵਲੇ’ ਵੀ ਰੀਲੀਜ ਕੀਤਾ ਗਿਆ।ਇਸ ਦੇ ਨਾਲ ਹੀ ਸੰਸਥਾ ਵਲੋ ਤਿਆਰ ਕੀਤੀ ਗਈ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ ‘ਵਿਰਸੇ ਦੇ ਪੁਜਾਰੀ’ ਵੀ ਰੀਲੀਜ਼ ਕੀਤੀ ਗਈ। ਡਾਇਰੈਕਟਰੀ ਵਿਚ ਛਪੇ ਅਤੇ ਮੌਕੇ `ਤੇ ਹਾਜਰ ਕਲਾ-ਪ੍ਰੇਮੀਆਂ ਨੂੰ ਡਾਇਰੈਕਟਰੀ ਦੇ ਨਾਲ ਨਾਲ ਇਕ ਮੈਡਲ ਦੇ ਕੇ ਸਨਮਾਨਿਆ ਗਿਆ।
ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ ਅਤੇ ਜਨਰਲ ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਨਾਬ ਆਰ.ਐਲ ਕਲਸੀਆ ਆਈ.ਏ.ਐਸ (ਰਿਟਾ.) ਪਹੁੰਚੇ ਅਤੇ ਪ੍ਰਧਾਨਗੀ ਸ਼ੰਗਾਰਾ ਸਿੰਘ ਭੁੱਲਰ ਸੰਪਾਦਕ ਰੋਜਾਨਾ ਸਪੋਕਸਮੈਨ ਨੇ ਕੀਤੀ।ਜਦਕਿ ਦਲਜੀਤ ਸਿੰਘ, ਡੀ.ਐਸ.ਪੀ, ਡਾ. ਕ੍ਰਿਸ਼ਨਾ ਕਲਸੀਆ, ਬਲਵੰਤ ਸੱਲ੍ਹਣ ਅਤੇ ਲਛਮਣ ਸਿੰੰਘ ਮੇਹੋ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ।ਜਿੰਨਾਂ ਨੇ ਸਭ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂਂ ਦੇ ਧਨੀ, ਦੂਰ-ਦਰਸਨ ਦੀ ਐਕਰ ਸੰਦੀਪ ਕੌਰ ਅਰਸ਼ ਨੇ ਬਾ-ਖੂਬੀ ਨਿਭਾਈ ।
ਇਸ ਸਮਾਗਮ ਵਿਚ ਪੰਜਾਬ ਦੇ ਨਾਲ-ਨਾਲ ਭਾਰਤ ਦੇ ਦੂਜੇ ਸੂਬਿਆਂ ਤੋਂ ਵੀ ਕਲਾ-ਪ੍ਰੇਮੀ ਹੁੰਮ-ਹੁੰਮਾ ਕੇ ਪੁੱਜੇੇ। ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਣ ਵਿਚ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ ਪਿੰ੍ਰਸੀਪਲ ਬਲਬੀਰ ਸਿੰਘ ਛਿੱਬਰ ਦੇ ਨਾਲ-ਨਾਲ, ਐਮ.ਐਸ ਕਲਸੀ, ਸ਼ਮਸ਼ੇਰ ਸਿੰਘ ਪਾਲ, ਕਿ੍ਰਸ਼ਨ ਰਾਹੀ, ਸੁਦਾਗਰ ਮੁੰਡੀ ਖੈੜ, ਅਵਤਾਰ ਸਿੰਘ ਪਾਲ, ਜਰਨੈਲ ਹਸਨਪੁਰੀ, ਵਿਨੋਦ ਪਾਠਕ ਹਠੂਰੀਆ, ਬਾਵਾ ਬੱਲੀ, ਗੁਰਵਿੰਦਰ ਗੁਰੀ, ਸ਼ਿਵ ਬੱਲੀ, ਲਛਮਣ ਦਾਸ ਜੱਖੇਪਲੀਆ, ਤ੍ਰਿਪਤਾ ਵਰਮੌਤਾ, ਛੀਨਾ ਬੇਗਮ ਸੋਹਣੀ, ਬਲਵਿੰਦਰ ਕੌਰ ਲਗਾਣਾ, ਮਨਦੀਪ ਕੌਰ ਢੀਂਡਸਾ, ਸੁੱਖੀ ਫਾਂਟਵਾਂ, ਸਿਕੰਦਰ ਰਾਮਪੁਰੀ ਅਤੇ ਆਰ. ਡੀ. ਮੁਸਾਫਿਰ ਦਾ ਵਿਸੇਸ ਯੋਗਦਾਨ ਰਿਹਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media